ਮੌੜ ਮੰਡੀ(ਪ੍ਰਵੀਨ,ਵਨੀਤ): ਆਰਥਿਕ ਤੰਗੀ ਦੇ ਚੱਲਦੇ ਬੀਤੇ ਦਿਨੀਂ ਇਕ ਜੋੜੇ ਨੇ ਆਪਣੇ 9 ਸਾਲਾਂ ਪੁੱਤਰ ਸਮੇਤ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਣਕਾਰੀ ਅਨੁਸਾਰ ਇਕ ਅਗਰਵਾਲ ਪਰਿਵਾਰ ਜੋ ਠੂਠਿਆਵਾਲੀ ਜ਼ਿਲ੍ਹਾ ਮਾਨਸਾ ਵਿਖੇ ਰਹਿੰਦਾ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ। ਜਿਸ ਕਾਰਨ ਇਸ ਪਰਿਵਾਰ ਦਾ ਸਬਰ ਜਵਾਬ ਦੇ ਗਿਆ ਅਤੇ ਪੂਰੇ ਪਰਿਵਾਰ ਨੇ ਬੀਤੇ ਦਿਨੀ ਭੈਣੀ ਬਾਘਾ ਤੋਂ ਲੰਘਦੀ ਕੋਟਲਾ ਬ੍ਰਾਂਚ ਨਹਿਰ ’ਚ ਛਾਲ ਮਾਰ ਦਿੱਤੀ, ਜਿਸ ’ਚ ਮਾਂ ਅਤੇ ਬੱਚੇ ਦੀ ਮੌਤ ਹੋ ਗਈ ਜਦੋਂ ਕਿ ਪਿਤਾ ਦੀ ਭਾਲ ਅਜੇ ਜਾਰੀ ਹੈ।
ਇਹ ਵੀ ਪੜ੍ਹੋ- ਮਾਨਸਾ : ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ 2 ਦੋਸ਼ੀਆਂ ਨੂੰ ਕੀਤਾ ਕਾਬੂ
ਭੈਣੀ ਬਾਘਾ ਨਹਿਰ ਕੋਲ ਮੌਜੂਦ ਕੁਝ ਕਿਸਾਨਾਂ ਨੇ ਦੱਸਿਆ ਕਿ ਇਕ ਜੋੜਾ ਆਪਣੇ ਬੱਚੇ ਨੂੰ ਮੋਟਰਸਾਈਕਲ ’ਤੇ ਨਾਲ ਲੈ ਕੇ ਨਹਿਰ ਕੋਲ ਪੁੱਜਾ ਅਤੇ ਆਪਣੇ ਮੋਬਾਇਲ ਮੋਟਰਸਾਈਕਲ ਉੱਪਰ ਰੱਖ ਕੇ ਬੱਚੇ ਸਮੇਤ ਨਹਿਰ ’ਚ ਛਾਲ ਮਾਰ ਦਿੱਤੀ। ਜਦ ਤਕ ਉਹ ਕੁਝ ਸਮਝ ਪਾਉਂਦੇ ਤਾਂ ਤਿੰਨੇ ਨਹਿਰ ’ਚ ਡੁੱਬ ਚੁੱਕੇ ਸਨ। ਦੇਰ ਸ਼ਾਮ ਭਾਲ ਕਰਨ 'ਤੇ ਮਾਂ ਅਤੇ ਪੁੱਤਰ ਦੀਆਂ ਲਾਸ਼ਾਂ ਮੌੜ ਮੰਡੀ ’ਚੋਂ ਲੰਘਦੀ ਕੋਟਲਾ ਬ੍ਰਾਂਚ ’ਚੋਂ ਮਿਲ ਗਈਆਂ ਜਦੋਂ ਕਿ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ। ਦੋਵੇਂ ਮਿਲੀਆਂ ਮ੍ਰਿਤਕ ਦੇਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ ਅਤੇ ਇਸ ਉਪਰੰਤ ਹੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੈਂ ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ੂਟਰ ਬੋਲ ਰਿਹਾ ਹਾਂ, 5 ਲੱਖ ਦੇ, ਨਹੀਂ ਤਾਂ ਜਾਵੇਗੀ ਜਾਨ
NEXT STORY