ਲੁਧਿਆਣਾ (ਰਾਜ) : ਕਾਰੋਬਾਰੀਆਂ ਤੋਂ ਫਿਰੌਤੀ ਵਸੂਲਣ ਦੀਆਂ ਕਾਲਾਂ ਰੁਕ ਨਹੀਂ ਰਹੀਆਂ ਹਨ। ਸਰਾਫਾਂ ਬਾਜ਼ਾਰ ਦੇ ਇਕ ਜਿਊਲਰ ਨੂੰ ਵੀ ਵਿਦੇਸ਼ੀ ਨੰਬਰ ਤੋਂ ਫਿਰੌਤੀ ਦੀ ਕਾਲ ਆਈ ਹੈ। ਕਾਲ ਕਰਨ ਵਾਲਾ ਖੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ੂਟਰ ਦੱਸ ਰਿਹਾ ਹੈ ਅਤੇ ਧਮਕਾ ਰਿਹਾ ਹੈ ਕਿ ਜੇਕਰ ਉਸ ਨੇ 5 ਲੱਖ ਨਾ ਦਿੱਤੇ ਤਾਂ ਜਾਨ ਤੋਂ ਹੱਥ ਧੋਣਾ ਪਵੇਗਾ। ਜਿਊਲਰ ਨੇ ਇਸ ਸਬੰਧੀ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਆਸ਼ੀਸ਼ ਪੁਰੀ ਨੇ ਦੱਸਿਆ ਕਿ ਸਰਾਫਾਂ ਬਾਜ਼ਾਰ ’ਚ ਉਸ ਦੀ ਪੁਰੀ ਡਾਇਮੰਡ ਦੇ ਨਾਂ ਨਾਲ ਦੁਕਾਨ ਹੈ। ਉਸ ਨੂੰ 19 ਜੂਨ ਨੂੰ ਪਹਿਲੀ ਕਾਲ ਆਈ ਸੀ ਪਰ ਉਸ ਨੇ ਵਿਦੇਸ਼ੀ ਨੰਬਰ ਦੇਖ ਕੇ ਕਾਲ ਨਜ਼ਰ-ਅੰਦਾਜ਼ ਕਰ ਦਿੱਤੀ। ਇਸੇ ਤਰ੍ਹਾਂ 20 ਜੂਨ ਨੂੰ ਵੀ ਉਸ ਨੇ ਕਾਲ ਨਹੀਂ ਚੁੱਕੀ। ਫਿਰ ਦੇਰ ਸ਼ਾਮ ਜਦੋਂ ਕਾਲ ਆਈ ਤਾਂ ਉਸ ਨੇ ਚੁੱਕ ਲਈ। ਸਾਹਮਣਿਓਂ ਇਕ ਨੌਜਵਾਨ ਬੋਲਿਆ ਕਿ ਉਹ ਲਾਰੈਂਸ਼ ਗਰੁੱਪ ਦਾ ਸ਼ੂਟਰ ਬੋਲ ਰਿਹਾ ਹੈ। ਉਨ੍ਹਾਂ ਦੇ ਗੁਰਗਿਆਂ ਕੋਲ ਉਸ ਦੀ ਪੂਰੀ ਜਾਣਕਾਰੀ ਹੈ। ਉਨ੍ਹਾਂ ਨੇ ਹੀ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੈ। ਇਸ ਲਈ ਜੇਕਰ 5 ਲੱਖ ਰੁਪਏ ਦੀ ਫਿਰੌਤੀ ਨਾ ਦਿੱਤੀ ਤਾਂ ਮਾਰ ਦੇਣਗੇ। ਉਸ ਨੇ ਤੁਰੰਤ ਥਾਣਾ ਡਵੀਜ਼ਨ ਨੰ. 4 ਨੂੰ ਇਸ ਦੀ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਨੇ ਘੇਰੀ ਆਪਣੀ ਹੀ ਸਰਕਾਰ, ਕਿਹਾ ਲਾਰੈਂਸ ਬਿਸ਼ਨੋਈ ਨੂੰ ਕੀਤਾ ਜਾ ਰਿਹੈ ਗਲੈਮੇਰਾਈਸ
ਪੁਰੀ ਦਾ ਕਹਿਣਾ ਹੈ ਕਿ ਉਸ ਨੇ ਥਾਣਾ ਮੁਨਸ਼ੀ ਨੂੰ ਮੁਲਜ਼ਮ ਦਾ ਨੰਬਰ ਦਿੱਤਾ ਸੀ। ਜਦੋਂ ਮੁਨਸ਼ੀ ਨੇ ਉਕਤ ਨੰਬਰ ’ਤੇ ਵੀਡੀਓ ਕਾਲ ਕੀਤੀ ਤਾਂ ਇਕ ਨੌਜਵਾਨ ਨੇ ਕਾਲ ਚੁੱਕੀ, ਜਿਸ ਨੇ ਪਛਾਣ ਲੁਕੋਣ ਲਈ ਕੱਪੜੇ ਨਾਲ ਮੂੰਹ ਢਕਿਆ ਹੋਇਆ ਸੀ, ਜੋ ਕਾਲ ਵਿਚ ਪੁਲਸ ਮੁਲਾਜ਼ਮ ਨੂੰ ਹੀ ਗਾਲਾਂ ਕੱਢਣ ਲੱਗ ਗਿਆ ਅਤੇ ਕਿਹਾ ਕਿ ਉਨ੍ਹਾਂ ਨੇ ਹੀ ਸਿੱਧੂ ਮੂਸੇਵਾਲੇ ਨੂੰ ਮਾਰਿਆ ਹੈ। ਜੇਕਰ ਫੜ ਸਕਦੇ ਹੋ ਤਾਂ ਫੜ ਲਓ। ਇਸ ਤੋਂ ਬਆਦ ਕਾਲ ਡਿਸਕੁਨੈਕਟ ਕਰ ਦਿੱਤੀ। ਪੁਰੀ ਦਾ ਕਹਿਣਾ ਹੈ ਕਿ ਪੁਲਸ ਵਲੋਂ ਉਸ ਦੀ ਦੁਕਾਨ ਪੀ. ਸੀ. ਆਰ. ਲਗਾਈ ਗਈ ਹੈ ਪਰ ਫਿਰ ਵੀ ਉਸ ਦੇ ਮਨ ਵਿਚ ਡਰ ਹੈ ਕਿ ਕਿਤੇ ਕੋਈ ਉਸ ਨਾਲ ਵਾਰਦਾਤ ਨਾ ਕਰ ਦੇਵੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਪੁਲਸ ਨੇ ਜੱਗੂ ਭਗਵਾਨਪੁਰੀਆ ਨੂੰ ਕੀਤਾ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
CM ਮਾਨ ਨੇ ਖ਼ੁਸ਼ ਕੀਤੇ ਪੰਜਾਬ ਵਾਸੀ, ਅੱਜ ਤੋਂ ਹਰ ਪਰਿਵਾਰ ਨੂੰ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
NEXT STORY