ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਸਿਜ ਟਰੇਨਿੰਗ ਇੰਸਟੀਚਿਊਟ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾਂ ਇੰਸਟੀਚਿਊਟ ਹੋਵੇਗਾ। ਇਸ ਵਿੱਚ ਨੌਜਵਾਨਾਂ ਨੂੰ ਅੱਗ ਨਾਲ ਵਾਪਰਨ ਵਾਲੀਆਂ ਘਟਨਾਵਾਂ ਨਾਲ ਨਜਿੱਠਣ ਲਈ ਨਵੀਨਤਮ ਤਰੀਕਿਆਂ ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਇਹ ਹਾਈ ਟੈਕ ਇੰਸਟੀਚਿਊਟ ਐੱਸ. ਏ. ਐੱਸ. ਨਗਰ ਦੇ ਲਾਲੜੂ ਕਸਬੇ ਵਿੱਚ ਬਣਾਇਆ ਜਾਵੇਗਾ। ਤਕਰੀਬਨ 20 ਏਕੜ ਰਕਬੇ ਵਿੱਚ ਬਣਨ ਵਾਲਾ ਇਹ ਇੰਸਟੀਚਿਊਟ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਵੇਗਾ ਅਤੇ ਇਹ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਸਿਜ ਵਿਭਾਗ ਦੇ ਅਧੀਨ ਹੋਵੇਗਾ।
ਇਹ ਵੀ ਪੜ੍ਹੋ : 'ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਭਾਰਤ ਵਿੱਚ ਨਸ਼ਾ ਤਸਕਰੀ ਦਾ ਨਵਾਂ ਰਾਹ ਬਣੀਆਂ'
ਉਨਾਂ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਅਤਿ ਆਧੁਨਿਕ ਤਕਨੀਕਾਂ ਦੀ ਉੱਚ ਦਰਜੇ ਦੀ ਟਰੇਨਿੰਗ ਦਿੱਤੀ ਜਾਵੇਗੀ। ਇਸ ਵਿੱਚ ਅੱਗ ਬੁਝਾਉਣ, ਰੈਸਕਿਊ ਕਰਨ, ਫਾਇਰ ਐਕਟਸ, ਸਟੇਟ ਐਕਟਾਂ, ਨੈਸ਼ਨਲ ਬਿਲਡਿੰਗ ਕੋਡ, ਫਾਇਰ ਸੇਫ਼ਟੀ ਸਟੈਡਡਰਜ, ਇੰਡਸਟਰੀਅਲ ਸਟੈਡਡਰਜ, ਐਮਰਜੈਂਸੀ ਰਿਸਪੋਂਸ ਸਿਸਟਮ, ਸਪੈਸ਼ਲ ਸਰਵਿਸ ਕਾਲਜ਼, ਐਮਰਜੈਂਸੀ ਹਾਲਾਤ ਨਾਲ ਨਜਿੱਠਣ ਆਦਿ ਦੇ ਕੋਰਸ ਕਰਵਾਏ ਜਾਣਗੇ। ਇਸ ਵਿਚ ਸੇਫ਼ਟੀ ਦੇ ਹਾਈ-ਟੈਕ ਸਾਮਾਨ ਨਾਲ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਡਾ. ਇੰਦਰਬੀਰ ਨਿੱਜਰ ਮੁਤਾਬਕ ਟ੍ਰੇਨਿੰਗ ਇੰਟਰਨੈਸ਼ਨਲ ਪੱਧਰ ਦੇ ਟਰੇਂਡ ਇੰਸਟਰਕਟਰਾਂ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਟ੍ਰੇਨਿੰਗ ਵਾਸਤੇ ਪੰਜਾਬ ਫਾਇਰ ਸਰਵਸਿਜ ਵਿੱਚ ਕੰਮ ਕਰ ਰਹੇ ਯੋਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਇਸ ਇੰਸਟੀਚਿਊਟ ਦੇ ਖੁੱਲ੍ਹਣ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਸ ਤੋਂ ਇਲਾਵਾ ਫਾਇਰ ਸਰਵਸਿਜ ਵਿਚ ਪਹਿਲਾਂ ਤੋਂ ਹੀ ਸੇਵਾ ਨਿਭਾ ਰਹੇ ਅਧਿਕਾਰੀ/ਮੁਲਾਜ਼ਮ ਵੀ ਇਥੋਂ ਅਡਵਾਂਸ ਕੋਰਸ ਕਰ ਸਕਣਗੇ। ਇਸ ਦੇ ਨਾਲ ਉਨ੍ਹਾਂ ਨੂੰ ਵਿਭਾਗੀ ਤਰੱਕੀ ਦੇ ਮੌਕੇ ਉਪਲਬਧ ਹੋਣਗੇ।
ਨੋਟ : ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ?
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ’ਚ ਗ਼ੈਰ-ਕਾਨੂੰਨੀ ਮਾਈਨਿੰਗ ਦੀ ਕੇਂਦਰੀ ਜਾਂਚ ਕਰਵਾਉਣ ਦੀ ਕੀਤੀ ਮੰਗ
NEXT STORY