ਬਠਿੰਡਾ,(ਵਰਮਾ)- ਜਵਾਈ ਨਾਲ ਕੁੱਟ-ਮਾਰ ਕਰਨ ਦੇ ਦੋਸ਼ ’ਚ ਪੁਲਸ ਨੇ ਉਕਤ ਵਿਅਕਤੀ ਦੀ ਪਤਨੀ ਸਮੇਤ ਅੱਧਾ ਦਰਜਨ ਸਹੁਰਾ ਪੱਖ ਦੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸੁਮਨ ਅੰਕੁਰ ਵਾਸੀ ਬਠਿੰਡਾ ਨੇ ਥਾਣਾ ਸਿਵਲ ਲਾਈਨਜ਼ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪਤਨੀ ਸ਼ਾਰੂ ਨਾਲ ਤਲਾਕ ਸਬੰਧੀ ਕੋਰਟ ਕੇਸ ਚਲ ਰਿਹਾ ਹੈ ਤੇ ਇਸ ਕਾਰਨ ਉਸਦੇ ਸਹੁਰੇ ਵਾਲੇ ਉਸ ਨਾਲ ਰੰਜਿਸ਼ ਰੱਖਦੇ ਹਨ। ਉਸਨੇ ਦੱਸਿਆ ਕਿ ਬੀਤੇ ਦਿਨ ਜ਼ਿਲਾ ਅਦਾਲਤ ਵਿਚ ਤਰੀਕ ਦੌਰਾਨ ਉਸਦੀ ਪਤਨੀ ਸ਼ਾਰੂ ਤੇ ਹੋਰ ਸਹੁਰੇ ਪਰਿਵਾਰ ਦੇ ਅਸ਼ਵਨੀ ਢੀਂਗਰਾ, ਜੋਗਿੰਦਰਪਾਲ, ਪੂਜਾ, ਹੈਪੀ, ਬਿੰਨੀ ਵਾਸੀ ਬਠਿੰਡਾ ਨੇ ਉਸਨੂੰ ਘੇਰ ਲਿਆ ਤੇ ਉਸਦੀ ਕੁੱਟ-ਮਾਰ ਕਰ ਦਿੱਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਬਰ-ਜ਼ਨਾਹ ਦੇ ਮਾਮਲੇ ’ਚ ਨਾਬਾਲਗ ਨੂੰ 3 ਸਾਲ ਲਈ ਭੇਜਿਆ ਸਪੈਸ਼ਲ ਹੋਮ
NEXT STORY