ਸਮਾਣਾ (ਅਨੇਜਾ, ਦਰਦ, ਅਸ਼ੋਕ)—ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਸ ਮੁਸਤੈਦ ਨਜ਼ਰ ਆ ਰਹੀ ਹੈ। ਇਸ ਤਹਿਤ ਅੱਜ ਇਥੇ ਡੀ. ਐੈੱਸ. ਪੀ. ਜਸਵੰਤ ਸਿੰਘ ਮਾਂਗਟ ਦੀ ਅਗਵਾਈ ਹੇਠ ਫਲੈਗ ਮਾਰਚ ਕੀਤਾ ਗਿਆ। ਇਸ 'ਚ ਸਿਟੀ ਥਾਣਾ ਸਮਾਣਾ ਇੰਚਾਰਜ ਪਰਮਜੀਤ ਕੁਮਾਰ, ਸਦਰ ਥਾਣਾ ਇੰਚਾਰਜ ਗੁਰਦੀਪ ਸਿੰਘ ਸੰਧੂ ਅਤੇ ਪਸਿਆਣਾ ਥਾਣਾ ਇੰਚਾਰਜ ਬਲਜੀਤ ਸਿੰਘ ਦੀਆਂ ਪੁਲਸ ਟੀਮਾਂ ਤੋਂ ਇਲਾਵਾ ਕਮਾਂਡੋ ਫੋਰਸ ਵੀ ਸ਼ਾਮਲ ਸੀ।
ਫਲੈਗ ਮਾਰਚ ਦੀ ਅਗਵਾਈ ਕਰ ਰਹੇ ਡੀ. ਐੈੱਸ. ਪੀ. ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਸਮਾਣਾ ਨਾਲ ਲਗਦੇ ਹਰਿਆਣਾ ਸੂਬੇ 'ਚੋਂ ਨਸ਼ਾਂ ਸਮੱਗਲਿੰਗ ਸਬੰਧੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸਮੱਗਲਰਾਂ ਨੂੰ ਠੱਲ੍ਹ ਪਾਉਣ ਲਈ ਹਰਿਆਣਾ-ਪੰਜਾਬ ਦੀ ਸੀਮਾ ਤੇ ਪੰਜਾਬ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ। ਇਸ ਤਹਿਤ ਸਰਹੱਦ 'ਤੇ ਪੰਜਾਬ ਪੁਲਸ ਵੱਲੋਂ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ ਤਾਂ ਜੋ ਹਰਿਆਣਾ 'ਚੋਂ ਪੰਜਾਬ 'ਚ ਹੋਣ ਵਾਲੀ ਹਰ ਤਰ੍ਹਾਂ ਦੀ ਨਸ਼ਾ ਸਮੱਗਲਿੰਗ ਨੂੰ ਰੋਕਿਆ ਜਾ ਸਕੇ। ਲੋਕ ਸਭਾ ਚੋਣਾਂ ਨੂੰ ਦੇਖਦਿਆਂ ਪੂਰੇ ਸ਼ਹਿਰ 'ਚ ਫਲੈਗ ਮਾਰਚ ਕੀਤਾ ਗਿਆ ਤਾਂ ਜੋ ਚੋਣਾਂ ਅਮਨ-ਅਮਾਨ ਨਾਲ ਹੋ ਸਕਣ।
ਚੋਣ ਅਧਿਕਾਰੀ ਵਲੋਂ ਤਰਨਤਾਰਨ ਤੋਂ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਨੂੰ ਨੋਟਿਸ
NEXT STORY