ਲਾਡੋਵਾਲ, (ਰਵੀ ਗਾਦਡ਼ਾ)- ਯੂਨੀਕ ਹਿਊਮਨ ਰਾਈਟਸ ਐਂਡ ਕੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਤਲਵੰਡੀ, ਜਨ. ਸਕੱਤਰ ਪਰਮਿੰਦਰ ਸਿੰਘ ਕੁੱਕੀ, ਕਾਨੂੰਨੀ ਸਲਾਹਕਾਰ ਐਡਵੋਕੇਟ ਅਵਤਾਰ ਸਿੰਘ, ਐਡਵੋਕੇਟ ਸੰਜੇ ਵਸ਼ਿਸ਼ਟ ਨੇ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 4 ਸਤੰਬਰ ਨੂੰ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਧਰਮਿੰਦਰ ਸਿੰਘ ਨਾਮੀ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਸਬੰਧੀ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਇਸ ਇਲਾਕੇ ਵਿਚ ਪਹਿਲਾਂ ਵੀ ਨਸ਼ਿਆਂ ਕਾਰਨ 4 ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਕੁੱਝ ਕੈਮਿਸਟ ਸ਼ਰੇਆਮ ਮੈਡੀਕਲ ਨਸ਼ਾ ਵੇਚ ਰਹੇ ਹਨ ਅਤੇ ਕਰੋਡ਼ਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨਾਂ ਦੀ ਮੌਤਾਂ ਤੋਂ ਬਾਅਦ ਪੁਲਸ ਨੇ ਮੈਡੀਕਲ ਨਸ਼ਾ ਵੇਚਣ ਵਾਲਿਆਂ ’ਤੇ ਕੇਸ ਤਾਂ ਦਰਜ ਕਰ ਲਿਆ ਪਰ ਡੂੰਘਾਈ ਨਾਲ ਜਾਂਚ-ਪਡ਼ਤਾਲ ਨਹੀਂ ਕੀਤੀ ਗਈ ਅਤੇ ਨਾ ਹੀ ਇਨ੍ਹਾਂ ਕੈਮਿਸਟਾਂ ਖਿਲਾਫ ਦੋਸ਼ਾਂ/ਕਾਨੂੰਨੀ ਧਾਰਾਵਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਗਈ । ਥਾਣੇ ਬੁਲਾਏ ਗਏ ਕੈਮਿਸਟਾਂ ਨੂੰ ਬਿਨਾਂ ਜਾਂਚ ਕੀਤੇ ਛੱਡ ਦਿੱਤਾ ਗਿਆ। ਸੰਸਥਾ ਦੇ ਆਗੂਆਂ ਨੇ ਪੁਲਸ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਉਕਤ ਕੈਮਿਸਟਾਂ ’ਤੇ ਢੁੱਕਵੀਂ ਕਾਰਵਾਈ ਕਰਦਿਆਂ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਕੇਸ ਵਿਚ ਸ਼ਾਮਲ ਕੀਤਾ ਜਾਵੇ ਅਤੇ ਨਸ਼ਾ ਵੇਚ ਕੇ ਬਣਾਈਆਂ ਕਰੋਡ਼ਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇ।
ਸਵੱਛਤਾ ਪੰਦਰਵਾੜੇ ਨੂੰ ਮੂੰਹ ਚਿੜਾ ਰਹੇ ਹਨ ਥਾਂ-ਥਾਂ ਲੱਗੇ ਕੂੜੇ ਦੇ ਢੇਰ
NEXT STORY