ਮੋਗਾ,(ਅਾਜ਼ਾਦ)- ਧਰਮਕੋਟ ’ਚ ਬੇਸਹਾਰਾ ਪਸ਼ੂਆਂ ਤੋਂ ਖੇਤਾਂ ਦੀ ਰਖਵਾਲੀ ਲਈ ਰੱਖੇ ਗਏ ਇਕ ਵਿਅਕਤੀ ਨੂੰ ਕੁੱਟ-ਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਲਡ਼ਾਈ-ਝਗਡ਼ੇ ’ਚ ਜਗਤਾਰ ਸਿੰਘ, ਉਸ ਦੇ ਬੇਟੇ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਧਰਮਕੋਟ ਪੁਲਸ ਵੱਲੋਂ ਜਗਤਾਰ ਸਿੰਘ ਪੁੱਤਰ ਮਲਕੀਤ ਸਿੰਘ ਨਿਵਾਸੀ ਕਰਤਾਰ ਕਾਲੋਨੀ ਧਰਮਕੋਟ ਦੇ ਬਿਆਨਾਂ ’ਤੇ ਸੁਖਦੀਪ ਸਿੰਘ ਉਰਫ ਕਾਕੂ, ਗੁਰਪ੍ਰੀਤ ਸਿੰਘ ਨਿਵਾਸੀ ਅਗਵਾਡ਼ ਸਿੱਧੂਆਂ ਧਰਮਕੋਟ ਅਤੇ 4-5 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਆਪਣੇ ਖੇਤ ਨਾਲ ਲੱਗਦੇ ਕਿਸਾਨਾਂ ਨਾਲ ਮਿਲ ਕੇ ਬੇਸਹਾਰਾ ਪਸ਼ੂਆਂ ਤੋਂ ਖੇਤਾਂ ਦੀ ਰਖਵਾਲੀ ਲਈ ਇਕ ਵਿਅਕਤੀ ਨੂੰ ਰੱਖਿਆ ਹੋਇਆ ਸੀ ਪਰ ਕਥਿਤ ਦੋਸ਼ੀ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਅਸੀਂ ਕਈ ਵਾਰ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਸਾਡੀ ਕੋਈ ਗੱਲ ਨਾ ਸੁਣੀ। ਇਸ ਗੱਲ ਨੂੰ ਲੈ ਕੇ ਵਿਵਾਦ ਵਧ ਗਿਆ ਤੇ ਕਥਿਤ ਦੋਸ਼ੀਆਂ ਨੇ ਮੈਨੂੰ ਤੇ ਮੇਰੇ ਦੋਵਾਂ ਬੇਟਿਆਂ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ, ਜਦ ਅਸੀਂ ਰੌਲਾ ਪਾਇਆ ਤਾਂ ਸਾਰੇ ਹਮਲਾਵਰ ਉਥੋਂ ਭੱਜ ਗਏ, ਜਿਸ ’ਤੇ ਸਾਨੂੰ ਉਥੇ ਇਕੱਠੇ ਹੋਏ ਲੋਕਾਂ ਵੱਲੋਂ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਇਸ ਤਰ੍ਹਾਂ ਥਾਣਾ ਚਡ਼ਿੱਕ ਦੇ ਅਧੀਨ ਪੈਂਦੇ ਪਿੰਡ ਸੰਧੂਆਂਵਾਲਾ ’ਚ ਧਾਰਮਕ ਅਸਥਾਨ ਨੂੰ ਜਾਂਦੇ ਸਾਂਝੇ ਰਸਤੇ ਨੂੰ ਲੈ ਕੇ ਹੋਏ ਲਡ਼ਾਈ-ਝਗਡ਼ੇ ’ਚ ਬਜ਼ੁਰਗ ਗੁਰਦੇਵ ਸਿੰਘ (60) ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ’ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਗੁਰਦੇਵ ਸਿੰਘ ਪੁੱਤਰ ਨਛੱਤਰ ਸਿੰਘ ਦੇ ਬਿਆਨਾਂ ’ਤੇ ਜਸਵੰਤ ਸਿੰਘ, ਲਖਵੀਰ ਸਿੰਘ, ਰਾਜਵਿੰਦਰ ਸਿੰਘ, ਜਗਸੀਰ ਸਿੰਘ, ਜਗਰੂਪ ਸਿੰਘ ਸਾਰੇ ਨਿਵਾਸੀ ਪਿੰਡ ਸੰਧੂਆਂਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਮੇਰੇ ਤੇ ਨੈਬ ਸਿੰਘ ਦੇ ਖੇਤਾਂ ’ਚੋਂ ਸਾਡੇ ਧਾਰਮਕ ਸਥਾਨ ਲਈ ਸਾਂਝਾ ਰਸਤਾ ਜਾਂਦਾ ਹੈ, ਉਥੇ ਕਥਿਤ ਦੋਸ਼ੀ ਕੰਡਿਆਲੀ ਤਾਰ ਲਾ ਰਹੇ ਸਨ, ਜਿਨ੍ਹਾਂ ਨੂੰ ਮੈਂ ਸਮਝਾਉਣ ਦਾ ਯਤਨ ਕੀਤਾ। ਇਸ ਗੱਲ ਨੂੰ ਲੈ ਕੇ ਕਥਿਤ ਦੋਸ਼ੀਆਂ ਨੇ ਹਮਲਾ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ, ਜਦ ਮੈਂ ਰੌਲਾ ਪਾਇਆ ਤਾਂ ਹਮਲਾਵਰ ਉਥੋਂ ਭੱਜ ਗਏ। ਮੈਨੂੰ ਲੋਕਾਂ ਨੇ ਸਿਵਲ ਹਸਪਤਾਲ ਮੋਗਾ ’ਚ ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਨੇ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੈਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉੁਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਥਿਤ ਦੋਸ਼ੀਆਂ ਦੀਆਂ ਗ੍ਰਿਫਤਾਰੀ ਬਾਕੀ ਹੈ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਿਰਦੇਸ਼ ਜਾਰੀ
NEXT STORY