ਲੁਧਿਆਣਾ (ਗੌਤਮ) : ਅਗਰ ਨਗਰ ਇਲਾਕੇ 'ਚ ਘਰਾਂ ਵਿਚ ਸਫ਼ਾਈ ਦਾ ਕੰਮ ਕਰਨ ਵਾਲੀ ਇਕ ਲੜਕੀ ਦੀ ਅਚਾਨਕ ਤਬੀਅਤ ਵਿਗੜਨ 'ਤੇ ਜਦੋਂ ਉਸ ਦੀ ਮਾਂ ਉਸ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਉਸ ਦੀ ਰਿਪੋਰਟ ਜਾਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਡਾਕਟਰ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹ 4 ਮਹੀਨਿਆਂ ਦੀ ਗਰਭਵਤੀ ਹੈ। ਜਦੋਂ ਪਰਿਵਾਰਕ ਮੈਂਬਰਾਂ ਨੇ ਲੜਕੀ ਤੋਂ ਇਸ ਬਾਰੇ ਪੁੱਛਿਆ ਤਾਂ ਲੜਕੀ ਨੇ ਆਪਣੇ ਨਾਲ ਹੋਏ ਜਬਰ-ਜ਼ਿਨਾਹ ਬਾਰੇ ਦੱਸਿਆ, ਜਿਸ 'ਤੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਕਾਰਵਾਈ ਕਰਦਿਆਂ ਲੜਕੀ ਦੇ ਬਿਆਨਾਂ 'ਤੇ ਪਿੰਡ ਦਾਦ ਦੇ ਰਹਿਣ ਵਾਲੇ ਬਿੰਦਾ ਰਾਮ ਖ਼ਿਲਾਫ਼ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਮਾਂ ਨੇ ਦੱਸੇ ਹੈਲਮੇਟ ਦੇ ਫਾਇਦੇ ਤਾਂ 7 ਸਾਲ ਦੀ ਬੱਚੀ ਹੈਲਮੇਟ ਪਾ ਲੋਕਾਂ ਨੂੰ ਕਰਨ ਲੱਗੀ ਜਾਗਰੂਕ
ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਅਗਰ ਨਗਰ ਇਲਾਕੇ 'ਚ ਕੋਠੀਆਂ 'ਚ ਸਫ਼ਾਈ ਦਾ ਕੰਮ ਕਰਦੀ ਹੈ। ਉਕਤ ਮੁਲਜ਼ਮ ਇਸ ਇਲਾਕੇ 'ਚ ਫੇਰੀ ਲਗਾਉਂਦਾ ਹੈ। ਮੁਲਜ਼ਮ ਕਰੀਬ 5 ਮਹੀਨੇ ਉਸ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਕਿਸੇ ਕੋਠੀ 'ਚ ਸਫ਼ਾਈ ਵਾਲੀ ਦੀ ਲੋੜ ਹੈ ਅਤੇ ਉਹ ਉਸ ਨੂੰ ਇਸ ਕੋਠੀ ਤੋਂ ਵੱਧ ਤਨਖਾਹ ਦਿਵਾਏਗਾ। ਪਹਿਲਾਂ ਤਾਂ ਉਸ ਨੇ ਮਨ੍ਹਾ ਕਰ ਦਿੱਤਾ ਪਰ ਵਾਰ-ਵਾਰ ਕਹਿਣ 'ਤੇ ਉਹ ਉਸ ਦੇ ਨਾਲ ਚਲੀ ਗਈ। ਮੁਲਜ਼ਮ ਉਸ ਨੂੰ ਬਹਾਨੇ ਨਾਲ ਇਕ ਪਾਰਕ ਵਿਚ ਲੈ ਗਿਆ ਤੇ ਉੱਥੇ ਲਿਜਾ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਇਸ ਦੌਰਾਨ ਉਸ ਨੇ ਬਚਾਅ ਲਈ ਰੌਲਾ ਪਾਇਆ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਤੋਂ ਬਾਅਦ ਵੀ ਦੋਸ਼ੀ ਉਸ ਨੂੰ ਧਮਕਾਉਂਦਾ ਰਿਹਾ। ਜਦੋਂ ਉਸ ਦੇ ਪੇਟ 'ਚ ਦਰਦ ਹੋਣ ਲੱਗਾ ਤਾਂ ਉਸ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਖੁਲਾਸਾ ਹੋਇਆ।
ਇਹ ਵੀ ਪੜ੍ਹੋ : ਬਹਿਬਲ ਕਲਾਂ ਦੇ ਸ਼ਹੀਦਾਂ ਸਮੇਤ 7 ਸ਼ਖ਼ਸੀਅਤਾਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ
ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਉਸ ਦੇ ਅਦਾਲਤ 'ਚ ਵੀ ਬਿਆਨ ਲਏ ਜਾ ਰਹੇ ਹਨ। ਪੁਲਸ ਪਾਰਟੀ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ, ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮਾਮਲਾ ਪੰਜਾਬ ਪ੍ਰਧਾਨ ਦੀ ਨਿਯੁਕਤੀ ਦਾ, ਕੀ PM ਮੋਦੀ ਨਾਲ ਮੁਲਾਕਾਤ ਕਾਰਨ MP ਬਿੱਟੂ ਨੂੰ ਦਿੱਤਾ ਗਿਆ ਝਟਕਾ
NEXT STORY