ਲੁਧਿਆਣਾ (ਸੇਠੀ)- ਸਟੇਟ ਜੀ.ਐੱਸ.ਟੀ. ਵਿਭਾਗ ਦੇ ਡਿਸਟ੍ਰਿਕਟ-3 ਦੀ ਟੀਮ ਨੇ ਸਥਾਨਕ ਜਲੰਧਰ ਬਾਈਪਾਸ ਕੀਰਤੀ ਇੰਟਰਨੈਸ਼ਨਲ ’ਤੇ ਛਾਪਾ ਮਾਰਿਆ। ਇਹ ਕਾਰਵਾਈ ਅਸਿਸਟੈਂਟ ਕਮਿਸ਼ਨਰ ਸ਼ਾਇਨੀ ਸਿੰਘ ਦੀ ਅਗਵਾਈ ’ਚ ਮੌਕੇ ਸਟੇਟ ਟੈਕਸ ਅਫਸਰ ਪੱਧਰ ਦੇ ਅਧਿਕਾਰੀਆਂ ਅਤੇ ਇੰਸਪੈਕਟਰਾਂ ਵੱਲੋਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਅਧਿਕਾਰੀਆਂ ਨੂੰ ਉਕਤ ਕਾਰੋਬਾਰੀ ’ਤੇ ਟੈਕਸ ਚੋਰੀ ਦਾ ਸ਼ੱਕ ਸੀ, ਜਿਸ ਸਬੰਧ ਵਿਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਹ ਕਾਰੋਬਾਰੀ ਚੀਨ ਤੋਂ ਫੈਬ੍ਰਿਕ ਇੰਪੋਰਟ ਕਰਦਾ ਹੈ। ਅਧਿਕਾਰੀਆਂ ਨੂੰ ਹੈਰਾਨ ਕਰਨ ਵਾਲੇ ਤੱਥ ਮਿਲੇ ਹਨ, ਜਿਸ ਵਿਚ ਇਕ ਹੀ ਕੰਪਲੈਕਸ ਦੇ 3 ਜੀ.ਐੱਸ.ਟੀ. ਨੰਬਰ ਰਜਿਸਟਰਡ ਹੋਣ ਦਾ ਦਾਅਵਾ ਕੀਤਾ ਗਿਆ।
ਇਹ ਵੀ ਪੜ੍ਹੋ- ਸੜਕ ਕੰਢੇ ਤੜਫ਼-ਤੜਫ਼ ਮਰ ਗਿਆ ਬੰਦਾ, ਕਿਸੇ ਨਾ ਕੀਤੀ ਮਦਦ, ਸਭ ਬਣਾਉਂਦੇ ਰਹੇ 'ਵੀਡੀਓ'
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਅੰਡਰ ਵੈਲਿਊਏਸ਼ਨ ਕਰ ਕੇ ਮਾਲ ਆਯਾਤ ਕਰਦਾ ਹੈ, ਜਿਸ ਕਾਰਨ ਦਸਤਾਵੇਜ਼ਾਂ ’ਚ ਹੇਰ-ਫੇਰ ਦੇਖਣ ਨੂੰ ਮਿਲੀ। ਇਸ ਦੌਰਾਨ ਅਧਿਕਾਰੀਆਂ ਨੇ ਦਫਤਰ ਤੋਂ ਭਾਰੀ ਮਾਤਰਾ ’ਚ ਦਸਤਾਵੇਜ਼ ਜ਼ਬਤ ਕੀਤੇ।
ਅਧਿਕਾਰੀਆਂ ਨੇ ਦੱਸਿਆ ਕਿ ਖਾਮੀਆਂ ਪਾਏ ਜਾਣ ’ਤੇ ਬਣਦਾ ਟੈਕਸ ਅਤੇ ਜੁਰਮਾਨਾ ਵਸੂਲਿਆ ਜਾਵੇਗਾ। ਉਕਤ ਇੰਪੋਰਟ ਦਾ ਕੰਮ ਕਰਦਾ ਹੈ, ਜਿਸ ਤੋਂ ਬਾਅਦ ਹੁਣ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਵਿਭਾਗ ਦੀ ਟੀਮ ਵੀ ਉਕਤ ਕਾਰੋਬਾਰੀ ਨੂੰ ਜਾਂਚ ਦੇ ਘੇਰੇ ’ਚ ਲੈ ਸਕਦੀ ਹੈ।
ਇਹ ਵੀ ਪੜ੍ਹੋ- ਸ਼ਮਸ਼ਾਨਘਾਟ 'ਚ ਹੋਏ ਨੌਜਵਾਨ ਦੇ ਕਤਲ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ, 'ਤਾਏ' ਨੇ ਹੀ ਰਚਿਆ ਪੂਰਾ 'ਕਤਲਕਾਂਡ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਾਜ਼ਾ ਹਲਾਤਾਂ ਦੇ ਚਲਦੇ ਕੀ ਅਕਾਲੀ ਦਲ ਲੜੇਗਾ ਨਿਗਮ ਚੋਣਾਂ ?
NEXT STORY