ਨਾਭਾ (ਜਗਨਾਰ): ਅੱਜ ਰਿਆਸਤੀ ਸ਼ਹਿਰ ਨਾਭਾ ਦੇ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਵਿਖੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਮਹਾਨ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵੱਖ-ਵੱਖ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ।ਇਸ ਮਹਾਨ ਨਗਰ ਕੀਰਤਨ ਦੇ ਰਸਤਿਆਂ ਨੂੰ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਜਾਵਟੀ ਗੇਟਾਂ ਨਾਲ ਸਜਾਇਆ ਗਿਆ ਸੀ ਉੱਥੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਸਨ।ਮਹਾਨ ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਤੇ ਬੈਂਡ ਪਾਰਟੀਆਂ ਵੱਲੋਂ ਵੱਖ-ਵੱਖ ਧੁੰਨਾਂ ਰਾਹੀਂ ਸੰਗਤਾਂ ਦਾ ਮਨ ਮੋਹਿਆ ਜਾ ਰਿਹਾ ਸੀ।
ਇਸ ਮਹਾਨਗਰ ਕੀਰਤਨ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਹਰੀ ਸਿੰਘ ਐੱਮ.ਡੀ. ਪ੍ਰੀਤ ਗਰੁੱਪ ,ਕਬੀਰ ਦਾਸ, ਮੈਂਬਰ ਸਤਵਿੰਦਰ ਸਿੰਘ ਟੌਹੜਾ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ , ਮਾਨਇੰਦਰ ਸਿੰਘ ਮਾਨੀ, ਬਲਤੇਜ ਸਿੰਘ ਖੋਖ, ਮੈਨੇਜਰ ਕਰਨੈਲ ਸਿੰਘ ਨਾਭਾ, ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਮੈਨੇਜਰ ਹਰਮਿੰਦਰ ਸਿੰਘ ,ਐਡਵੋਕੇਟ ਜਗਦੀਸ਼ ਲਾਲਕਾ, ਸਰਬਜੀਤ ਸਿੰਘ ਧੀਰੋਮਾਜਰਾ, ਪ੍ਰਿੰਸੀਪਲ ਸੁਰਿੰਦਰ ਕੌਰ ,ਸਾਬਕਾ ਚੇਅਰਮੈਨ ਜੀ ਐਸ ਬਿੱਲੂ, ਸਾਬਕਾ ਚੇਅਰਮੈਨ ਧਰਮ ਸਿੰਘ ਧਾਰੋਕੀ, ਜਸਵੀਰ ਸਿੰਘ ਵਜੀਦਪੁਰ, ਮੇਜਰ ਸਿੰਘ ਸਕੋਹਾਂ, ਚੇਅਰਮੈਨ ਬਲਦੇਵ ਸਿੰਘ ਗੁਰਦਿੱਤਪੁਰਾ,ਪ੍ਰਧਾਨ ਦਰਸ਼ਨ ਸਿੰਘ ਖੋਖ ਆਦਿ ਸੰਗਤਾਂ ਹਾਜ਼ਰ ਸਨ।
ਬੁਲੇਟ ਤੋਂ ਪਟਾਕੇ ਵਜਾਉਣ ਵਾਲਿਆਂ ਸਾਹਮਣੇ ਪੁਲਸ ਬੇਵੱਸ
NEXT STORY