ਬਠਿੰਡਾ (ਬਾਂਸਲ) : ਬਠਿੰਡਾ ਦੇ ਰਹਿਣ ਵਾਲੇ ਹਰਦਰਸ਼ਨ ਸਿੰਘ ਸੋਹਲ ਨੇ ਪਿਛਲੇ 40 ਸਾਲਾਂ ਤੋਂ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਵੱਖ-ਵੱਖ ਸਟੇਟ ਤੋਂ ਹਰਦਰਸ਼ਨ ਸਿੰਘ ਸੋਹਲ ਨੇ ਪੁਰਾਤਨ ਸਮੇਂ ਦੀਆ ਚੀਜ਼ਾਂ ਇਕੱਠੀਆਂ ਕੀਤੀਆਂ ਹਨ। ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਪਿਆਰ ਕਰਨ ਵਾਲੇ ਲੋਕ ਇਨ੍ਹਾਂ ਚੀਜ਼ਾਂ ਨੂੰ ਦੂਰੋਂ ਦੂਰੋਂ ਦੇਖਣ ਆਉਂਦੇ ਹਨ। ਜਾਣਕਾਰੀ ਦਿੰਦੇ ਹੋਏ ਹਰਦਰਸ਼ਨ ਸਿੰਘ ਸੋਹਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਮਿਊਜ਼ੀਅਮ ਤਿਆਰ ਕੀਤਾ ਜਾਣਾ ਹੈ, ਜਿੱਥੇ ਇਹ ਸਾਰੀਆਂ ਪੁਰਾਤਨ ਸਮੇਂ ਦੀਆ ਚੀਜ਼ਾਂ ਰੱਖੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਦੁਕਾਨ ’ਚ ਥਾਂ ਘੱਟ ਹੋਣ ਕਾਰਨ ਉਨ੍ਹਾਂ ਨੇ ਕਈ ਚੀਜ਼ਾਂ ਇਕੱਠੀਆਂ ਕਰਕੇ ਘਰ ’ਚ ਰੱਖੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਹੁਣ ਪਟਵਾਰੀਆਂ ਨੇ ਅਪਣਾਇਆ ‘ਇਕ ਤਨਖ਼ਾਹ, ਇਕ ਹਲਕਾ’ ਫਾਰਮੂਲਾ, ਪ੍ਰੇਸ਼ਾਨ ਹੋਣ ਲੱਗੇ ਲੋਕ
ਹਰਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਰਿਵਾਰ ਉਨ੍ਹਾਂ ਨੂੰ ਕਹਿੰਦੇ ਹਨ ਕਿ, ਕਿਉਂ ਕਬਾੜ ਇਕੱਠਾ ਕਰੀਂ ਜਾ ਰਹੇ ਹੋ? ਇਸ ਨਾਲ ਕੁਝ ਨਹੀਂ ਹੋਣਾ ਪਰ ਉਨ੍ਹਾਂ ਦੱਸਿਆ ਕਿ ਮੈਨੂੰ ਕਾਫੀ ਮਾਣ ਮਹਿਸੂਸ ਹੁੰਦਾ ਹੈ ਕਿ ਉਸ ਨੇ ਪੰਜਾਬ ਦਾ ਸੱਭਿਆਚਾਰ ਵਿਰਾਸਤ ਪੁਰਾਤਨ ਸਮੇਂ ਦੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਇਸ ਨਾਲ ਉਨ੍ਹਾਂ ਨੂੰ ਕੋਈ ਵੀ ਕਮਾਈ ਨਹੀਂ ਹੁੰਦੀ। ਹਰਦਰਸ਼ਨ ਸਿੰਘ ਸੋਹਲ ਨੂੰ ਪੇਂਟਿੰਗ ਅਤੇ ਕਿਤਾਬਾਂ ਲਿਖਣ ਦਾ ਵੀ ਸ਼ੌਕ ਹੈ । ਉਨ੍ਹਾਂ ਵੱਲੋਂ ਕਈ ਪੇਂਟਿੰਗ ਤਿਆਰ ਕੀਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਉਹ ਪ੍ਰਦਰਸ਼ਨੀਆਂ ’ਚ ਲੈ ਕੇ ਜਾਂਦੇ ਹਨ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਮੁਫ਼ਤ ਸਫ਼ਰ ਨੂੰ ਲੈ ਕੇ ਹੰਗਾਮਾ, ਬੱਸ ਸਾਹਮਣੇ ਲੇਟੀ ਬਜ਼ੁਰਗ ਬੀਬੀ, ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾ ਦੀ ਰਿਹਾਈ ਲਈ ਪੂਰੀ ਤਰ੍ਹਾਂ ਸਰਗਰਮ : ਕਰਨੈਲ ਸਿੰਘ ਪੀਰ ਮੁਹੰਮਦ
NEXT STORY