ਨਾਭਾ, (ਜੈਨ)- ਕੋਤਵਾਲੀ ਪੁਲਸ ਨੇ ਮਦਨ ਲਾਲ ਪੁੱਤਰ ਕੇਸ਼ਵ ਰਾਮ ਵਾਸੀ ਹੀਰਾ ਮਹਿਲ ਕਾਲੋਨੀ ਅਤੇ ਦਿਨੇਸ਼ ਬੱਤਾ ਪੁੱਤਰ ਬਰਜੇਸ਼ ਬੱਤਾ ਵਾਸੀ ਦਸਮੇਸ਼ ਕਾਲੋਨੀ ਨਾਭਾ ਦੇ ਬਿਆਨਾਂ ’ਤੇ ਸੁਨੀਲ ਕੁਮਾਰ ਪੁੱਤਰ ਫਤਿਹ ਚੰਦ ਵਾਸੀ ਸਰੈਣ ਦਾਸ ਕਾਲੋਨੀ ਚੌਧਰੀ ਮਾਜਰਾ ਪੁਲੀ ਨਾਭਾ ਖਿਲਾਫ ਧਾਰਾ 66ਡੀ, 67, 67ਏ, ਆਈ. ਟੀ. ਐਕਟ 2008, 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ।
ਪੁਲਸ ਅਨੁਸਾਰ ਸੁਨੀਲ ਕੁਮਾਰ ਜਾਅਲੀ ਆਈ. ਡੀ. ਬਣਾ ਕੇ ਸ਼ਿਕਾਇਤਕਰਤਾ ਦੋਨੋਂ ਨੌਜਵਾਨਾਂ ਦੀਅਾਂ ਫੋਟੋਅਾਂ ਨਾਲ ਛੇੜਛਾੜ ਕਰ ਕੇ ਲਡ਼ਕੀਆਂ ਨਾਲ ਅਸ਼ਲੀਲ ਫੋਟੋਆਂ ਬਣਾ ਲੈਂਦਾ ਸੀ। ਫਿਰ ਬਲੈਕਮੇਲ ਕਰਨ ਦੀਆਂ ਧਮਕੀਆਂ ਦਿੰਦਾ ਸੀ, ਜਿਸ ਕਰ ਕੇ ਜਾਂਚ ਪਡ਼ਤਾਲ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।
ਪੰਜਾਬ ਦੇ ਸਿਆਸੀ ਨਕਸ਼ੇ ’ਤੇ ਝੰਡਾ ਗੱਡਣ ਵਾਲਾ ਪਿੰਡ ਅਨੇਕਾਂ ਸਮੱਸਿਆਵਾਂ ਨਾਲ ਘਿਰਿਆ
NEXT STORY