ਮੋਗਾ, (ਆਜ਼ਾਦ)- ਥਾਣਾ ਸਿਟੀ ਮੋਗਾ ਅਧੀਨ ਪੈਂਦੇ ਇਲਾਕੇ ਸਿਵਲ ਲਾਈਨ ਨਿਵਾਸੀ ਲਡ਼ਕੀ ਨੇ ਆਪਣੇ ਪਤੀ ਤੇ ਸਹੁਰੇ ਪਰਿਵਾਰ ਦੇ ਮੈਂਬਰਾਂ ’ਤੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਉਸ ਨੂੰ ਘਰੋਂ ਕੱਢਣ ਤੇ ਜ਼ਹਿਰੀਲੀ ਦਵਾਈ ਪਿਆ ਕੇ ਜਾਨੋਂ ਮਾਰਨ ਦਾ ਯਤਨ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀਡ਼ਤਾ ਨੇ ਕਿਹਾ ਕਿ ਉਸ ਦਾ ਵਿਆਹ 10 ਨਵੰਬਰ, 2012 ਨੂੰ ਟਰੱਕ ਡਰਾਈਵਰ ਗੋਪਾਲ ਪੁੱਤਰ ਸੋਮਨਾਥ ਨਿਵਾਸੀ ਕਰਤਾਰਪੁਰ (ਜਲੰਧਰ) ਨਾਲ ਧਾਰਮਿਕ ਰੀਤੀ -ਰਿਵਾਜਾਂ ਅਨੁਸਾਰ ਹੋਇਆ ਸੀ। ਮੇਰੇ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਮੇਰੇ ਦੋਵਾਂ ਭਰਾਵਾਂ ਨੇ ਮੇਰਾ ਵਿਆਹ ਕੀਤਾ ਅਤੇ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ। ਵਿਆਹ ਤੋਂ ਬਾਅਦ ਮੇਰਾ ਪਤੀ ਤੇ ਸਹੁਰੇ ਪਰਿਵਾਰ ਦੇ ਮੈਂਬਰ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਏ। ਮੇਰੇ ਭਰਾਵਾਂ ਤੇ ਰਿਸ਼ਤੇਦਾਰਾਂ ਨੇ ਮੇਰੇ ਪਤੀ ਤੇ ਸਹੁਰੇ ਪਰਿਵਾਰ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਪੀਡ਼ਤਾ ਨੇ ਕਿਹਾ ਕਿ 31 ਮਾਰਚ, 2015 ਨੂੰ ਮੈਨੂੰ ਜ਼ਹਿਰੀਲੀ ਦਵਾਈ ਪਿਆ ਕੇ ਮਾਰਨ ਦਾ ਯਤਨ ਕੀਤਾ, ਜਿਸ ’ਤੇ ਮੈਨੂੰ ਕਰਤਾਰਪੁਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਨੇ ਨਾਜ਼ੁਕ ਹਾਲਤ ਨੂੰ ਵੇਖਦਿਆਂ ਮੈਨੂੰ ਜਲੰਧਰ ਰੈਫਰ ਕਰ ਦਿੱਤਾ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਨੇ ਇਹ ਵੀ ਕਿਹਾ ਕਿ ਮੇਰੇ ਪਤੀ ਨੇ ਮੇਰੇ ਗਰਭਵਤੀ ਹੋਣ ਦੇ 7 ਮਹੀਨੇ ਬਾਅਦ ਹੀ ਮੇਰਾ ਕੇਸ ਕਰਵਾ ਦਿੱਤਾ, ਜਿਸ ਕਾਰਨ ਮੇਰੀ ਬੇਟੀ ਦੀ ਮੌਤ ਹੋ ਗਈ। ਮੇਰਾ ਪਤੀ ਮੈਨੂੰ ਇਹ ਕਹਿ ਕੇ ਮੋਗਾ ਛੱਡ ਗਿਆ ਕਿ ਮੈਂ ਜਲਦ ਹੀ ਤੈਨੂੰ ਆ ਕੇ ਲੈ ਜਾਵਾਂਗਾ ਪਰ ਮੈਂ ਤਿੰਨ ਸਾਲਾਂ ਤੋਂ ਆਪਣੇ ਭਰਾਵਾਂ ਕੋਲ ਰਹਿਣ ਲਈ ਮਜਬੂਰ ਹਾਂ। ਕਈ ਵਾਰ ਮੇਰੇ ਭਰਾ ਜ਼ਿੰਮੇਵਾਰ ਵਿਅਕਤੀਆਂ ਨੂੰ ਨਾਲ ਲੈ ਕੇ ਗਏ ਪਰ ਉਨ੍ਹਾਂ ਮੈਨੂੰ ਘਰ ’ਚ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਮੇਰੇ ਦਾਜ ਦਾ ਸਾਰਾ ਸਾਮਾਨ ਵੀ ਹੜਪ ਲਿਆ।
ਨੂੰਹ ਵੱਲੋਂ ਕੁੱਟ-ਮਾਰ ਕਰਨ ’ਤੇ ਸੱਸ ਨੇ ਲਿਆ ਫਾਹ
NEXT STORY