ਗੁਰੂਹਰਸਹਾਏ (ਆਵਲਾ): ਸ਼ਹਿਰ 'ਚ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ 'ਚ ਅੱਜ ਜੰਮ ਕੇ ਲੜਾਈ ਹੋਈ ਜਿਸ 'ਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਮੁਕਤਸਰ ਰੋਡ ਤੇ ਸਥਿਤ ਜੂਸ ਬਣਾਉਣ ਵਾਲੀ ਦੁਕਾਨ 'ਚੋਂ ਦੁਪਹਿਰ ਨੂੰ ਦੋ ਵਿਅਕਤੀ ਜਦ ਜੂਸ ਪੀ ਕੇ ਬਾਹਰ ਨਿਕਲੇ ਤਾਂ ਦੁਕਾਨ ਦੇ ਬਾਹਰ ਖੜ੍ਹੇ ਤਿੰਨ ਤੋਂ ਚਾਰ ਨੌਜਵਾਨਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਝਗੜਾ ਹੋ ਗਿਆ। ਲੜਾਈ ਝਗੜਾ ਕਰਦੇ ਹੋਏ ਦੋਵੇਂ ਗੁੱਟਾਂ ਦੇ ਨੌਜਵਾਨ ਪੁਰਾਣੀ ਸਟੇਟ ਬੈਂਕ ਰੋਡ ਤੇ ਬਾਜ਼ਾਰ ਪਹੁੰਚ ਗਏ, ਜਿੱਥੇ ਦੋਹਾਂ ਗੁੱਟਾਂ 'ਚ ਕਾਫ਼ੀ ਲੜਾਈ ਝਗੜਾ ਹੋਇਆ ਅਤੇ ਇਸ ਦੌਰਾਨ ਇਕ ਵਿਅਕਤੀ ਦੇ ਗੰਭੀਰ ਸੱਟਾਂ ਵੱਜੀਆਂ ਤੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਵਿਅਕਤੀ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਉਸ ਨੂੰ ਜ਼ਖ਼ਮੀ ਕੀਤਾ ਹੈ।
ਉਨ੍ਹਾਂ ਕੋਲ ਪਿਸਤੌਲ ਅਤੇ ਹੋਰ ਕਈ ਤੇਜ਼ਧਾਰ ਹਥਿਆਰ ਵੀ ਸਨ ਜੋ ਕਿ ਮੌਕੇ ਤੋਂ ਉਸ ਨੂੰ ਸੱਟਾ ਮਾਰ ਕੇ ਫ਼ਰਾਰ ਹੋ ਗਏ।ਸ਼ਹਿਰ ਅੰਦਰ ਹੋਈ ਇਸ ਲੜਾਈ ਨਾਲ ਸਹਿਮ ਦਾ ਮਾਹੌਲ ਬਣ ਗਿਆ। ਮੌਕੇ ਤੇ ਪਹੁੰਚੀ ਪੁਲਸ ਇਸ ਸਬੰਧੀ ਬਾਜ਼ਾਰ ਦੇ ਲੋਕਾਂ ਤੋਂ ਜਾਣਕਾਰੀ ਹਾਸਲ ਕਰ ਰਹੀ ਹੈ ਕਿ ਅਖ਼ੀਰ ਲੜਾਈ ਝਗੜੇ ਦੀ ਕੀ ਵਜ੍ਹਾ ਸੀ ਅਤੇ ਕਿਉਂ ਹੋਈ ਅਤੇ ਬਾਜ਼ਾਰ 'ਚ ਕਈ ਦੁਕਾਨਦਾਰਾਂ ਦੀ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਚੈੱਕ ਕਰ ਰਹੀ ਹੈ।ਪੁਲਸ ਨੇ ਕਿਹਾ ਕਿ ਇਸ ਲੜਾਈ 'ਚ ਜੋ ਵੀ ਦੋਸ਼ੀ ਪਾਇਆ ਗਿਆ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਦੋ ਗੁਟਾਂ 'ਚ ਦਿਨ-ਦਿਹਾੜੇ ਹੋਈ ਲੜਾਈ ਝਗੜੇ ਨਾਲ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਬਣ ਗਿਆ।
ਅਸ਼ੀਸ਼ ਪਟਵਾਰੀ ਤੇ ਕੰਮ-ਕਾਜ ਨੂੰ ਲੈ ਕੇ ਖੱਜਲ ਖੁਆਰ ਕਰਨ ਤੇ ਡਿਊਟੀ 'ਚ ਕੁਤਾਹੀ ਵਰਤਣ ਦਾ ਦੋਸ਼
NEXT STORY