ਲੁਧਿਆਣਾ (ਰਮਨਦੀਪ ਸੋਢੀ): ਅੱਜ ਲੁਧਿਆਣਾ ਵਿਖੇ ਖੁੱਲ੍ਹੀ ਬਹਿਸ 'ਚ ਮੁੱਖ ਮੰਤਰੀ ਮਾਨ ਨੇ ਪਿਛਲੇ 5 ਸਾਲਾਂ ਦੌਰਾਨ ਸੂਬੇ 'ਚ ਨਸ਼ਿਆਂ ਖ਼ਿਲਾਫ਼ ਕੀਤੀ ਕਾਰਵਾਈ ਦੇ ਵੀ ਅੰਕੜੇ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਪੁਲਸ ਜਾਂ ਫੌਜ 'ਚ ਭਰਤੀ ਹੋਣ ਦੀ ਤਿਆਰੀ ਕਰਨ ਲਈ ਨੌਜਵਾਨ ਜਦੋਂ ਗਰਾਊਂਡ 'ਚ ਜਾਂਦੇ ਹਨ, ਤਾਂ ਉਹ ਸਿਰਫ਼ ਭਰਤੀ ਦੀ ਤਿਆਰੀ ਨਹੀਂ ਕਰਦੇ , ਸਗੋਂ ਉਹ ਮਾੜੀ ਸੰਗਤ ਤੋਂ ਦੂਰ ਅਤੇ ਨਸ਼ਿਆਂ ਤੋਂ ਬਚਦੇ ਹਨ।
ਇਹ ਵੀ ਪੜ੍ਹੋ - CM ਮਾਨ ਕੱਢ ਲਿਆਏ ਟਰਾਂਸਪੋਰਟ ਵਿਭਾਗ ਦੇ ਅੰਕੜੇ, ਖੁੱਲ੍ਹੀ ਬਹਿਸ 'ਚ ਪਿਛਲੀਆਂ ਸਰਕਾਰਾਂ ਦੀ ਖੋਲ੍ਹੀ ਪੋਲ
ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਦੀ ਬਜਾਏ ਨਸ਼ਾ ਖਰੀਦਣ ਵਾਲਿਆਂ ਨੂੰ ਸਹੀ ਪਾਸੇ ਲਗਾਇਆ ਜਾਣਾ ਜ਼ਰੂਰੀ ਹੈ ਕਿਉਂਕਿ ਜੇਕਰ ਇਕ ਥਾਂ ਤੋਂ ਨਸ਼ਾ ਨਾ ਮਿਲੇ ਤਾਂ ਹੋਰ ਪਾਸੇ ਜਾ ਕੇ ਖਰੀਦ ਲੈਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦਾ ਇਕ ਪੋਸਟਰ ਵੀ ਸਾਂਝਾ ਕੀਤਾ ਗਿਆ, ਜਿਸ 'ਚ NDPS ਐਕਟ ਅਧੀਨ ਪਿਛਲੇ 5 ਸਾਲਾਂ ਦੌਰਾਨ ਸੂਬੇ 'ਚ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਵੇਰਵਾ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਨਸ਼ਾ ਖ਼ਤਮ ਹੀ ਕਰਨਾ ਹੈ ਤਾਂ ਨਸ਼ਾ ਕਰਨ ਵਾਲੇ ਗਾਹਕਾਂ ਨੂੰ ਖ਼ਤਮ ਕਰਨਾ ਪਵੇਗਾ, ਤਾਂ ਜੋ ਜੇਕਰ ਕੋਈ ਨਸ਼ਾ ਵੇਚਣ ਵਾਲਾ ਜਾਂ ਨਸ਼ਾ ਤਸਕਰ ਆਵੇ ਵੀ ਤਾਂ ਉਸ ਤੋਂ ਖ਼ਰੀਦਣ ਵਾਲਾ ਕੋਈ ਗਾਹਕ ਨਾ ਹੋਵੇ। ਇਸੇ ਕਾਰਨ ਨਵੇਂ ਨਸ਼ੇ ਦੇ ਗਾਹਕ ਨਾ ਵਧਣ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਿਛਲੇ ਦਿਨੀਂ 40,000 ਬੱਚਿਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਲਿਜਾ ਕੇ ਮੱਥਾ ਟੇਕਿਆ ਤੇ ਸਹੁੰ ਖਵਾਈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ।
ਇਹ ਵੀ ਪੜ੍ਹੋ - Debate ਤੋਂ ਵਿਰੋਧੀਆਂ ਦਾ ਕਿਨਾਰਾ !, ਸੁਖਬੀਰ ਬਾਦਲ, ਜਾਖੜ ਤੇ ਮਜੀਠੀਆ ਦਾ ਆਇਆ ਵੱਡਾ ਬਿਆਨ
ਮਾਨ ਨੇ ਕਿਹਾ ਕਿ ਇਹ ਤਾਂ ਰਹੀ ਗੱਲ ਆਉਣ ਵਾਲੀ ਪੀੜ੍ਹੀ ਦੀ, ਪਰ ਜੋ ਲੋਕ ਨਸ਼ੇ ਦੀ ਗ੍ਰਿਫ਼ਤ 'ਚ ਫਸ ਚੁੱਕੇ ਹਨ, ਉਨ੍ਹਾਂ ਦੀ ਵੀ ਮੈਡੀਕਲ ਤਰੀਕਿਆਂ ਰਾਹੀਂ ਨਸ਼ੇ ਦੀ ਆਦਤ ਛੁਡਾਈ ਜਾਵੇਗੀ ਤੇ ਉਨ੍ਹਾਂ ਨੂੰ ਰੁਜ਼ਗਾਰ ਵੀ ਦਿੱਤੇ ਜਾਣਗੇ, ਤਾਂ ਜੋ ਉਹ ਦੁਬਾਰਾ ਨਸ਼ੇ ਦੇ ਕੋਹੜ 'ਚ ਨਾ ਫਸ ਸਕਣ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਇਸੇ ਕਾਰਨ ਸੂਬੇ 'ਚ ਭਰਤੀਆਂ, ਖੇਡਾਂ, ਵਪਾਰ ਆਦਿ 'ਚ ਨੌਜਵਾਨਾਂ ਨੂੰ ਰੁੱਝੇ ਰੱਖਾਂਗੇ ਤਾਂ ਜੋ ਉਨ੍ਹਾਂ ਦਾ ਧਿਆਨ ਹੀ ਨਸ਼ਿਆਂ ਵੱਲ ਨਾ ਜਾ ਸਕੇ। ਇਸ ਮੌਕੇ ਉਨ੍ਹਾਂ ਸੁਰਜੀਤ ਪਾਤਰ ਦਾ ਇਕ ਸ਼ੇਅਰ ਬੋਲਦਿਆਂ ਕਿਹਾ, ''ਕੀ ਹੋਇਆ ਜੇ ਪਤਝੜ ਆਈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ, ਮੈਂ ਲੱਭ ਕੇ ਲਿਆਉਂਦਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।''
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਬੇਟ ’ਚ ਨਹੀਂ ਆਏ ਵਿਰੋਧੀ, ਮਾਨ ਨੇ ਸੁਖਬੀਰ ਬਾਦਲ ’ਤੇ ਚੁਟਕੀ ਲੈਂਦਿਆਂ ਆਖ ਦਿੱਤੀ ਵੱਡੀ ਗੱਲ
NEXT STORY