ਮੋਗਾ (ਕਸ਼ਿਸ਼ ਸਿੰਗਲਾ)- ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਪੰਚਾਇਤੀ ਚੋਣਾਂ ਕਾਰਨ ਜੋ ਤਿਉਹਾਰਾਂ ਵਾਲਾ ਮਾਹੌਲ ਬਣਿਆ ਹੋਇਆ ਸੀ, ਅਖ਼ੀਰ ਆਪਣੇ ਅੰਜਾਮ ਤੱਕ ਪਹੁੰਚ ਚੁੱਕਾ ਹੈ ਤੇ ਪਿੰਡਾਂ 'ਚ ਚੋਣਾਂ ਦਾ ਸਿਲਸਿਲਾ ਖ਼ਤਮ ਹੋ ਚੁੱਕਾ ਹੈ। ਕਈ ਪਿੰਡਾਂ 'ਚ ਜਿੱਥੇ ਸਰਬਸੰਮਤੀ ਨਾਲ ਪੰਚਾਇਤ ਚੁਣ ਲਈ ਗਈ ਸੀ, ਉੱਥੇ ਹੀ ਬਾਕੀ ਪਿੰਡਾਂ 'ਚ ਵੋਟਿੰਗ ਕੀਤੀ ਗਈ, ਜਿਸ ਨਾਲ ਇਹ ਸਾਫ਼ ਹੋ ਗਿਆ ਕਿ ਪਿੰਡ ਦੇ ਪੰਚ ਤੇ ਸਰਪੰਚ ਕੌਣ ਹੋਵੇਗਾ।
ਇਸ ਦੌਰਾਨ ਮੋਗਾ ਦੇ ਪਿੰਡ ਮੱਦੋਕੇ ਤੋਂ ਵੀ ਚੋਣ ਨਤੀਜੇ ਆ ਗਏ ਹਨ, ਜਿੱਥੇ ਕਾਂਗਰਸ ਪਾਰਟੀ ਦੇ ਸਮਰਥਕ ਸਰਪੰਚੀ ਉਮੀਦਵਾਰ ਜੱਗਾ ਮੱਦੋਕੇ ਨੇ 194 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਹੀ 8 ਪੰਚਾਇਤ ਮੈਂਬਰਾਂ ਦੀ ਜਿੱਤ ਦਾ ਵੀ ਐਲਾਨ ਹੋ ਗਿਆ ਹੈ।
ਇਸ ਜਿੱਤ ਤੋਂ ਬਾਅਦ ਉਨ੍ਹਾਂ ਨੇ ਸਮੂਹ ਪਿੰਡ ਵਾਸੀਆਂ ਦਾ ਭਾਵੁਕ ਹੁੰਦੇ ਹੋਏ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਿੰਡ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਤੇ ਸਾਥ ਤੋਂ ਬਿਨਾਂ ਉਹ ਸਰਪੰਚ ਨਹੀਂ ਸੀ ਬਣ ਸਕਦੇ, ਇਸ ਲਈ ਉਹ ਉਨ੍ਹਾਂ ਦੇ ਤਹਿ-ਦਿਲੋਂ ਧੰਨਵਾਦੀ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰ ਬਣੀ ਸਰਪੰਚ, ਲੱਡੂ ਵੰਡ ਕੇ ਮਨਾਇਆ ਜਾ ਰਿਹਾ ਜਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਨੇ ਕੰਮ ਦੀ ਪ੍ਰਗਤੀ ਦਾ ਲਿਆ ਜਾਇਜ਼ਾ
NEXT STORY