ਜੈਤੋ (ਵੀਰਪਾਲ/ਗੁਰਮੀਤ ਪਾਲ) - ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ’ਚ ਪਹਿਲੀ ਯਾਚੀਕਾ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਚਾਰ ਸੰਸਦਾਂ ਦੁਆਰਾ ਦਾਖਲ ਕਰ ਦਿੱਤੀ ਗਈ ਹੈ। ਯਾਚੀਕਾ ਦਾਖਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਧਰਮ ਦੇ ਆਧਾਰ ’ਤੇ ਵਰਗੀਕਰਨ ਕਰਨ ਦੀ ਇਜਾਜ਼ਤ ਸੰਵਿਧਾਨ ਨਹੀਂ ਦਿੰਦਾ ਅਤੇ ਇਹ ਬਿੱਲ ਸੰਵਿਧਾਨ ਦੀ ਧਾਰਾ-14 ਦਾ ਉਲੰਘਣ ਹੈ। ਮੁਸਲਿਮ ਲੀਗ ਦੇ ਸੰਸਦ ਪੀ.ਕੇ. ਕੁਲਹਾਲ ਕੁੱਟੀ ਨੇ ਬੀਤੇ ਦਿਨ ਸੰਸਦ ’ਚ ਪਾਸ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਹ ਸੋਧ ਬਿੱਲ ਸੰਵਿਧਾਨ ਦੇ ਮੂਲ ਸਿਧਾਂਤਾਂ ਦੇ ਖਿਲਾਫ ਹੈ। ਦੱਸ ਦੇਈਏ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਕੇਸ ਦੀ ਪੈਰਵਾਈ ਕਪਲ ਸਿੱਬਲ ਦੁਆਰਾ ਕੀਤੀ ਜਾ ਰਹੀ ਹੈ।
ਰਾਜੇ ਨੇ 'ਰਾਜੇ' ਨੂੰ ਪਾਈ ਟੈਂਸ਼ਨ, ਸਿੱਧੂ ਨਾਲ ਜੁੜਿਆ ਕੁਨੈਕਸ਼ਨ
NEXT STORY