ਕੁਰਾਲੀ, (ਬਠਲਾ)— ਵਿਜੀਲੈਂਸ ਟੀਮ ਨੇ ਸਥਾਨਕ ਨਗਰ ਕੌਂਸਲ ਦੇ ਇਕ ਜੂਨੀਅਰ ਸਹਾਇਕ ਨੂੰ ਪਲਾਟ ਰੈਗੂਲਰ ਕਰਨ ਦੀ ਐੱਨ. ਓ. ਸੀ. ਲਈ 15 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਰੰਗੇਂ ਹੱਥੀਂ ਗ੍ਰਿਫਤਾਰ ਕਰ ਲਿਆ। ਜਿਸ ਦੌਰਾਨ ਜੂਨੀਅਰ ਸਹਾਇਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 2 ਦੇ ਰਹਿਣ ਵਾਲੇ ਜਸਵੀਰ ਸਿੰਘ ਵਲੋਂ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਦੌਰਾਨ ਉਨਾਂ ਵਲੋਂ ਕਾਰਵਾਈ ਕੀਤੀ ਗਈ ਹੈ । ਵਿਜੀਲੈਂਸ ਦੀ ਟੀਮ ਨੇ ਪਹਿਲਾਂ ਤਾਂ ਤੈਅ ਕੀਤੇ ਸਮੇਂ ਅਨੁਸਾਰ ਜਸਵੀਰ ਸਿੰਘ ਵਲੋਂ ਉਸ ਨੂੰ ਫੋਨ ਕਰਵਾਇਆ ਤੇ ਸੁਖਦੇਵ ਸਿੰਘ ਨੇ ਉਸ ਨੂੰ ਸਿਸਵਾਂ ਰੋਡ 'ਤੇ ਮਿਲਣ ਲਈ ਕਿਹਾ । ਸਿਸਵਾਂ ਰੋਡ 'ਤੇ ਨਕਸ਼ਾ ਬਣਾਉਣ ਵਾਲੇ ਦੀ ਦੁਕਾਨ 'ਚ ਜਦੋਂ ਜਸਵੀਰ ਸਿੰਘ ਨੇ ਜਿਵੇਂ ਹੀ ਸੁਖੇਦਵ ਸਿੰਘ ਨੂੰ ਪੈਸੇ ਦਿੱਤੇ ਤਾਂ ਉਥੇ ਪਹਿਲਾਂ ਤੋਂ ਹੀ ਸਿਵਲ ਡਰੈੱਸ 'ਚ ਮੌਜੂਦ ਵਿਜੀਲੈਂਸ ਦੀ ਟੀਮ ਨੇ ਸੁਖੇਦਵ ਸਿੰਘ ਨੂੰ ਕਾਬੂ ਕਰ ਲਿਆ ਤੇ ਉਸ ਕੋਲੋਂ ਰਿਸ਼ਵਤ ਦੇ 15 ਹਜ਼ਾਰ ਰੂਪਏ ਬਰਾਮਦ ਕੀਤੇ । ਜਸਵੀਰ ਸਿੰਘ ਨੇ ਪਲਾਟ ਰੈਗੂਲਰ ਕਰਵਾਉਣ ਲਈ ਬਣਦੀ ਫੀਸ ਵੀ ਪਹਿਲਾਂ ਹੀ ਕੌਂਸਲ 'ਚ ਜਮਾਂ ਕਰਵਾ ਦਿੱਤੀ ਸੀ ਪਰ ਸੁਖਦੇਵ ਸਿੰਘ ਉਸ ਨੂੰ ਐੱਨ. ਓ. ਸੀ. ਦੇਣ ਦੇ ਬਦਲੇ 'ਚ 20 ਹਜ਼ਾਰ ਰੁਪਏ ਮੰਗ ਰਿਹਾ ਸੀ । ਜਸਵੀਰ ਸਿੰਘ ਨੇ ਵਿਜੀਲੈਂਸ ਨਾਲ ਤਾਲਮੇਲ ਕੀਤਾ ਤੇ ਵਿਜੀਲੈਂਸ ਦੀ ਟੀਮ ਨੇ ਅੱਜ ਡੀ. ਐੱਸ. ਪੀ. ਹਰਮਿੰਦਰਪਾਲ ਸਿੰਘ ਦੀ ਅਗਵਾਈ ਵਿਚ ਛਾਪਾ ਮਾਰ ਕੇ ਕੌਂਸਲ ਦੇ ਜੂਨੀਅਰ ਸਹਾਇਕ ਸੁਖਦੇਵ ਸਿੰਘ ਨੂੰ ਰਿਸ਼ਵਤ ਦੇ 15 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਕਾਬੂ ਕਰ ਲਿਆ ਗਿਆ । ਸੁਖਦੇਵ ਸਿੰਘ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਕੇਸ ਦਰਜ ਲਿਆ ਹੈ । ਜਾਣਕਾਰੀ ਅਨੁਸਾਰ ਨਕਸ਼ੇ ਦੀ ਦੁਕਾਨ 'ਤੇ ਛਾਪੇਮਾਰੀ ਦੌਰਾਨ ਉਥੋਂ ਪਹਿਲਾਂ ਤੋਂ ਹੀ ਕੌਂਸਲ ਦੇ 2 ਹੋਰ ਕਰਮਚਾਰੀ ਸ਼ਰਾਬ ਪੀ ਰਹੇ ਸਨ । ਸ਼ਹਿਰ ਵਾਸੀਆਂ ਨੇ ਦੁਕਾਨ 'ਚ ਪਹਿਲਾਂ ਤੋਂ ਬੈਠੇ ਕਰਮਚਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ ।
ਹੈਰੋਇਨ ਸਮੱਗਲਰਾਂ ਨੇ STF ਟੀਮ 'ਤੇ ਚੜ੍ਹਾਈ ਕਾਰ, ਪੁਲਸ ਫਾਇਰਿੰਗ 'ਚ ਨੌਜਵਾਨ ਦੀ ਮੌਤ
NEXT STORY