ਖੰਨਾ,(ਬਿਪਨ) - ਜ਼ਿਲ੍ਹਾ ਖੰਨਾ ਪੁਲਸ ਨੇ 50 ਕਿੱਲੋ ਭੁੱਕੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐਸ. ਐਸ. ਪੀ. ਖੰਨਾ ਧਰੁਵ ਦਹਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਖੰਨਾ ਪੁਲਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਮਰਾਲਾ ਦੀ ਲੇਡੀ ਥਾਣੇਦਾਰ ਅਮਰਪਾਲ ਕੌਰ, ਸਹਾਇਕ ਥਾਣੇਦਾਰ ਅਮਰੀਕ ਸਿੰਘ ਪੁਲਸ ਪਾਰਟੀ ਸਮੇਤ ਸਮਰਾਲਾ ਤੋਂ ਨੀਲੋਂ ਸਾਇਡ ਵੱਲ ਗਸਤ ਕਰ ਰਹੀ ਸੀ।
ਇਸ ਦੌਰਾਨ ਸੂਆ ਪੁਲੀ ਆਈ. ਟੀ. ਆਈ ਸਮਰਾਲਾ ਨੇੜਿਓਂ ਦੋ ਸ਼ੱਕੀ ਵਿਅਕਤੀ ਪੈਦਲ ਸਮਰਾਲਾ ਤੋਂ ਲੁਧਿਆਣਾ ਸਾਇਡ ਨੂੰ ਜਾ ਰਹੇ ਸਨ, ਜੋ ਪੁਲਸ ਨੂੰ ਦੇਖ ਕੇ ਘਬਰਾ ਗਏ। ਸ਼ੱਕ ਦੇ ਆਧਾਰ 'ਤੇ ਪੁਲਸ ਨੇ ਉਕਤ ਵਿਅਕਤੀਆਂ ਨੂੰ ਰੋਕਿਆਂ ਤਾਂ ਉਨ੍ਹਾਂ ਕੋਲੋਂ 50 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਫੜ੍ਹੇ ਗਏ ਵਿਅਕਤੀਆਂ ਨੇ ਆਪਣਾ ਨਾਮ ਜਸਵੀਰ ਸਿੰਘ ਮਨੀ ਪੁੱਤਰ ਸੁਖਦੇਵ ਸਿੰਘ ਵਾਸੀ ਇਆਲੀ ਖੁਰਦ ਥਾਣਾ ਹੈਬੋਵਾਲ ਲੁਧਿਆਣਾ ਅਤੇ ਦੂਜੇ ਨੇ ਆਪਣਾ ਨਾਮ ਰਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਇਆਲੀ ਖੁਰਦ ਥਾਣਾ ਹੈਬੋਵਾਲ ਲੁਧਿਆਣਾ ਦੱਸਿਆ। ਉਕਤ ਦੋਵਾਂ ਦੇ ਬੈਗਾਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ 'ਚੋਂ 25/25 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ । ਪੁਲਸ ਨੇ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮੁੱਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਹਲਕਾ ਸਾਹਨੇਵਾਲ 'ਚ ਪੋਲਿੰਗ ਬੂਥ 'ਤੇ ਕਾਂਗਰਸੀ ਤੇ ਅਕਾਲੀ ਭਿੜੇ, 2 ਜ਼ਖ਼ਮੀ
NEXT STORY