ਕੋਟਕਪੂਰਾ (ਨਰਿੰਦਰ)— 'ਚਿੱਟੇ ਖਿਲਾਫ ਕਾਲਾ ਹਫਤਾ-ਮਰੋ ਜਾਂ ਵਿਰੋਧ ਕਰੋ' ਦੇ ਬੈਨਰ ਹੇਠ ਨਸ਼ਾ ਵਿਰੋਧੀ ਫਰੰਟ ਕੋਟਕਪੂਰਾ ਵੱਲੋਂ ਸ਼ੁਰੂ ਕੀਤੀ ਸ਼ਾਂਤਮਈ ਭੁੱਖ ਹੜਤਾਲ ਦੇ ਅੱਜ 7ਵੇਂ ਤੇ ਅਖੀਰਲੇ ਦਿਨ ਭਾਰੀ ਗਿਣਤੀ 'ਚ ਸਿਆਸੀ, ਗੈਰ ਸਿਆਸੀ, ਸਮਾਜਿਕ, ਧਾਰਮਿਕ, ਵਪਾਰਕ, ਵਿਦਿਅਕ ਸੰਸਥਾਵਾਂ ਤੇ ਜੱਥੇਬੰਦੀਆਂ ਤੋਂ ਇਲਾਵਾ ਸਭਾ-ਸੁਸਾਇਟੀਆਂ ਤੇ ਕਲੱਬਾਂ ਨਾਲ ਸਬੰਧਤ ਮਰਦ-ਔਰਤਾਂ ਤੇ ਬੱਚਿਆਂ ਨੇ ਹਿੱਸਾ ਲਿਆ। ਇਸ ਦੌਰਾਨ ਲੋਕਾਂ ਨੇ ਇਸ ਮੁਹਿੰਮ ਵਿਚ ਵੱਡੀ ਗਿਣਤੀ ਵਿਚ ਹਿੱਸਾ ਲੈ ਕੇ ਪੰਜਾਬ ਦੀ ਧਰਤੀ 'ਤੇ ਚਿੱਟੇ ਵਰਗੇ ਸਿੰਥੈਟਿਕ ਨਸ਼ੇ ਬਰਦਾਸ਼ਤ ਨਾ ਕਰਨ ਦਾ ਸੁਨੇਹਾ ਦਿੱਤਾ। ਅੱਜ ਸਮਾਪਤੀ ਸਮਾਰੋਹ ਮੌਕੇ ਰਾਜਨੀਤਕ ਲੋਕਾਂ ਦੀ ਤਿਕੜਮਬਾਜੀ, ਭ੍ਰਿਸ਼ਟ ਅਫਸਰਸ਼ਾਹੀ ਅਤੇ ਨਸ਼ਿਆਂ ਨਾਲ ਹੋ ਰਹੀ ਬਰਬਾਦੀ 'ਤੇ ਚੋਟ ਕਰਦਾ ਇਕ ਨੁੱਕੜ ਨਾਟਕ 'ਫਾਟਕ' ਵੀ ਪੇਸ਼ ਕੀਤਾ ਗਿਆ। ਫਰੰਟ ਦੇ ਆਗੂਆਂ ਨੇ ਚਿੱਟੇ ਨਸ਼ੇ ਵਿਰੁੱਧ ਕਾਲੇ ਹਫਤੇ ਦਾ ਸਮਰਥਨ ਕਰਨ 'ਤੇ ਸਾਰੀਆਂ ਸੰਸਥਾਵਾਂ ਅਤੇ ਜੱਥੇਬੰਦੀਆਂ ਦੇ ਨੁਮਾਇੰਦਿਆਂ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਆਖਿਆ ਕਿ ਇਸ 7 ਰੋਜਾ ਪ੍ਰਦਰਸ਼ਨ ਨੂੰ ਨਸ਼ੇ ਖਿਲਾਫ ਇਕ ਸੰਕੇਤਕ ਮੁਹਿੰਮ ਸਮਝਿਆ ਜਾਵੇ , ਕਿਉਂਕਿ ਆਉਣ ਵਾਲੇ ਦਿਨਾ 'ਚ ਨਸ਼ੇ ਖਿਲਾਫ ਹੋਰ ਵੱਡੀ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਆਖਿਆ ਕਿ ਨਸ਼ਾ ਵਿਰੋਧੀ ਫਰੰਟ ਮਹਿਸੂਸ ਕਰਦਾ ਹੈ ਕਿ ਨਸ਼ਾ ਨਿਰੋਲ ਸਮਾਜਿਕ ਮੁੱਦਾ ਹੈ, ਇਸ ਲਈ ਇਸ ਸਬੰਧੀ ਰਾਜਨੀਤਕ ਨੀਅਤ ਅਤੇ ਨੀਤੀ ਦਾ ਸਪੱਸ਼ਟ ਹੋਣਾ ਜਰੂਰੀ ਹੈ। ਫਰੰਟ ਨੇ ਜਿਲਾ ਪੱਧਰੀ ਸਰਬ ਪਾਰਟੀ ਮੀਟਿੰਗ ਦਾ ਸਮੂਹ ਰਾਜਨੀਤਕ ਪਾਰਟੀਆਂ ਤੇ ਗੈਰ ਸਿਆਸੀ ਸੰਸਥਾਵਾਂ, ਜਥੇਬੰਦੀਆਂ ਨੂੰ 20 ਜੁਲਾਈ ਨੂੰ ਸੱਦਾ ਦਿੰਦਿਆਂ ਆਖਿਆ ਕਿ ਇਸ ਮੀਟਿੰਗ ਵਿਚ ਸਾਰੀਆਂ ਰਾਜਨੀਤਕ ਧਿਰਾਂ ਦੇ ਦੋ-ਦੋ ਨੁਮਾਇੰਦਿਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇਗਾ। ਇਸ ਦੌਰਾਨ ਸ਼ਾਂਤਮਈ ਰੋਸ ਮਾਰਚ ਬੱਤੀਆਂ ਵਾਲੇ ਚੋਂਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਗਲੀ-ਮੁਹੱਲਿਆਂ, ਬਜਾਰਾਂ ਤੇ ਹੋਰ ਮਾਰਗਾਂ ਰਾਂਹੀ ਹੁੰਦਾ ਹੋਇਆ ਵਾਪਸ ਚੌਂਕ 'ਚ ਪੁੱਜ ਕੇ ਸਮਾਪਤ ਹੋਇਆ। ਰੋਸ ਮਾਰਚ 'ਚ ਸ਼ਾਮਲ ਲੋਕਾਂ ਵੱਲੋਂ ਨਸ਼ਾ ਵਿਰੋਧੀ ਤੱਖਤੀਆਂ, ਬੈਨਰ ਅਤੇ ਕਾਲੇ ਝੰਡੇ ਹੱਥਾਂ 'ਚ ਫੜੇ ਹੋਏ ਸਨ। ਸੱਤ ਰੋਜ਼ਾ ਨਸ਼ਾ ਵਿਰੋਧੀ ਮੁਹਿੰਮ ਦਾ ਸਮਰਥਨ ਅਕਾਲੀ-ਭਾਜਪਾ ਗਠਜੋੜ, ਸੱਤਾਧਾਰੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਹਰ ਸਿਆਸੀ ਪਾਰਟੀ ਨੇ ਕਰਦਿਆਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
Îਮੁੱਖ ਮੰਗਾਂ :-
1. ਨਸ਼ੇ ਨਾਲ ਹੋਈ ਮੌਤ ਮੌਕੇ ਨਸ਼ਾ ਸਪਲਾਈ ਕਰਨ ਵਾਲਿਆਂ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।
2. ਛੋਟੇ-ਵੱਡੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜਬਤ ਕਰਨ ਲਈ ਕਾਨੂੰਨ ਨੂੰ ਅਮਲ 'ਚ ਲਿਆਂਦਾ ਜਾਵੇ।
3. ਕਿਸੇ ਵੀ ਖੇਤਰ 'ਚ ਨਸ਼ੇ ਸਬੰਧੀ ਉਸ ਇਲਾਕੇ ਦੇ ਸਿਵਲ ਤੇ ਪੁਲਸ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਫਿਕਸ ਕੀਤੀ ਜਾਵੇ।
4. ਪ੍ਰਸ਼ਾਸ਼ਨ ਵੱਲੋਂ ਮੁਹੱਲਾ ਅਤੇ ਪਿੰਡ ਪੱਧਰ 'ਤੇ ਘੱਟੋ ਘੱਟ 20 ਮੈਂਬਰੀ ਕਮੇਟੀ ਬਣਾ ਕੇ ਉਸ ਵਿਚ ਸਾਬਕਾ ਫੌਜੀ, ਸਾਬਕਾ ਅਧਿਆਪਕ, ਡਾਕਟਰ ਅਤੇ ਨੌਜਵਾਨਾ ਦੀ ਬਰਾਬਰ ਸ਼ਮੂਲੀਅਤ ਕੀਤੀ ਜਾਵੇ।
'ਆਪ' ਵਿਧਾਇਕ ਹਰਪਾਲ ਚੀਮਾ ਨੇ ਸੰਗਰੂਰ 'ਚ ਕਰਵਾਇਆ 'ਡੋਪ ਟੈਸਟ' (ਵੀਡੀਓ)
NEXT STORY