ਅਬੋਹਰ, (ਸੁਨੀਲ)– ਅਬੋਹਰ-ਫਾਜ਼ਿਲਕਾ ਰਾਸ਼ਟਰੀ ਰਾਜ ਮਾਗਰ ਨੰ. 10 ’ਤੇ ਸਥਿਤ ਪਿੰਡ ਨਿਹਾਲਖੇਡਾ ਨਿਵਾਸੀ ਇਕ ਔਰਤ ਨੂੰ ਸੱਪ ਨੇ ਡੰਗ ਲਿਆ, ਜ਼ਖਮੀ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਰਦਾ ਪਤਨੀ ਜਗਦੀਸ਼ ਦੁਪਹਿਰ ਖੇਤਾਂ ’ਚ ਕੰਮ ਕਰ ਰਹੀ ਸੀ ਤਾਂ ਅਚਾਨਕ ਇਕ ਸੱਪ ਨੇ ਉਸ ਦੇ ਹੱਥ ’ਤੇ ਡੰਗ ਮਾਰ ਦਿੱਤਾ, ਜਿਸ ਦੇ ਨਾਲ ਉਹ ਬੇਹੋਸ਼ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਡਾਕਟਰਾਂ ਅਨੁਸਾਰ ਔਰਤ ਦੀ ਹਾਲਤ ਖਤਰੇ ’ਚੋਂ ਬਾਹਰ ਹੈ।
ਘਰਾਂ ’ਚ ਸੰਨ੍ਹ ਲਾ ਕੇ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
NEXT STORY