ਜ਼ੀਰਾ, (ਗੁਰਮੇਲ)– ਥਾਣਾ ਸਿਟੀ ਦੀ ਜ਼ੀਰਾ ਦੀ ਪੁਲਸ ਨੇ ਜ਼ਿਲਾ ਪੁਲਸ ਮੁਖੀ ਪ੍ਰੀਤਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਤੱਤਾਂ ਖਿਲਾਫ ਚਲਾਈ ਮੁਹਿੰਮ ਤਹਿਤ ਲੋਕਾਂ ਦੇ ਘਰਾਂ ਵਿਚ ਸੰਨ੍ਹ ਲਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 3 ਮੈਂਬਰਾਂ ਦੇ ਨਾਲ-ਨਾਲ ਉਨ੍ਹਾਂ ਦਾ ਸਾਮਾਨ ਖਰੀਦਣ ਵਾਲੇ ਕਬਾੜਏ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਦੋਸ਼ੀਆਂ ਵੱਲੋਂ ਲੋਕਾਂ ਦੇ ਘਰਾਂ ’ਚੋਂ ਚੋਰੀ ਕੀਤਾ ਹੋਇਆ ਸਾਮਾਨ ਵੀ ਬਰਾਮਦ ਕੀਤਾ ਹੈ। ਇਸ ਮਾਮਲੇ ’ਚ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਅਾਂ ਥਾਣਾ ਸਿਟੀ ਜ਼ੀਰਾ ਦੇ ਸਹਾਇਕ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹਰਚੰਦ ਸਿੰਘ ਉਰਫ ਗੋਪੀ ਪੁੱਤਰ ਬਲਜੀਤ ਸਿੰਘ, ਦਾਨੀ ਪੁੱਤਰ ਜਗਤਾਰ ਸਿੰਘ, ਰਵੀ ਪੁੱਤਰ ਨਿੱਕਾ ਨਿਵਾਸੀ ਸ਼ਾਹ ਵਾਲਾ, ਹੈਪੀ ਪੁੱਤਰ ਜਸਪਾਲ ਅਤੇ ਆਕਾਸ਼ਦੀਪ ਉਰਫ ਨਿੱਕਾ ਪੁੱਤਰ ਪੱਪੂ ਨਿਵਾਸੀ ਗਊਸ਼ਾਲਾ ਰੋਡ ਲੋਕਾਂ ਦੇ ਘਰਾਂ ’ਚ ਸੰਨ੍ਹ ਲਾ ਕੇ ਸਾਮਾਨ ਚੋਰੀ ਕਰਦੇ ਹਨ ਅਤੇ ਉਹ ਆਪਣਾ ਚੋਰੀ ਕੀਤਾ ਹੋਇਆ ਸਾਮਾਨ ਕਬਾੜੀਏ ਜਗਸੀਰ ਸਿੰਘ ਉਰਫ ਸ਼ੀਰਾ ਨਿਵਾਸੀ ਘੋੜ ਮੁਹੱਲਾ ਨੂੰ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਸੂਚਨਾ ਦੇ ਆਧਾਰ ’ਤੇ ਹਲਕੇ ਦੇ ਸ਼ੇਰ ਵਾਲੇ ਚੌਕ ’ਤੇ ਛਾਪੇਮਾਰੀ ਕਰ ਕੇ ਦੋਸ਼ੀ ਹਰਚੰਦ ਸਿੰਘ, ਦਾਨੀ, ਹੈਪੀ ਅਤੇ ਕਬਾੜੀਏ ਜਗਸੀਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਚੋਰੀ ਕੀਤੀਅਾਂ ਤਾਂਬੇ ਦੀਆਂ ਤਾਰਾਂ, ਪਖਾਨੇ ਦਾ ਸਾਮਾਨ ਅਤੇ ਲੋਹੇ ਦਾ ਸਾਮਾਨ ਬਰਾਮਦ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਇਸ ਗਿਰੋਹ ਦੇ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕਰ ਰਹੀ ਹੈ।
ਹਾਦਸੇ ’ਚ ਇਕ ਵਿਅਕਤੀ ਦੀ ਮੌਤ
NEXT STORY