ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸਦੀ ਪਤਨੀ ਦੀ ਸਕੂਟਰੀ ’ਚ ਵ੍ਹੀਕਲ ਮਾਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਾਹਿਬ ਸਿੰਘ ਵਾਸੀ ਪਿੰਡ ਕਮਾਲਵਾਲਾ ਨੇ ਦੱਸਿਆ ਕਿ ਉਸਦੀ ਪਤਨੀ ਜੀ. ਏ. ਵੀ. ਜੈਨ ਆਦਰਸ਼ ਸਕੂਲ ਚੁਵਾੜਿਆਂ ਵਾਲੀ ਵਿਖੇ ਅਕਾਂਊਟੈਂਟ ਦੀ ਨੌਕਰੀ ਕਰਦੀ ਹੈ। ਉਹ ਆਪਣੇ ਕੰਮ ਲਈ ਫਾਜ਼ਿਲਕਾ ਵੱਲ ਆ ਰਹੀ ਸੀ।
ਇਸ ਦੌਰਾਨ ਧੂੜੀਆ ਰਾਈਸ ਮਿੱਲ ਕੋਲ ਉਸਦੀ ਪਤਨੀ ਦੀ ਸਕੂਟਰੀ ’ਚ ਕਿਸੇ ਨਾਮਲੂਮ ਵਿਅਕਤੀ ਨੇ ਵਾਹਨ ਮਾਰ ਦਿੱਤਾ। ਇਸ ਕਾਰਨ ਉਸਦੀ ਪਤਨੀ ਜ਼ਖਮੀ ਹੋ ਗਈ। ਪੁਲਸ ਨੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
4 ਵਿਦਿਆਰਥੀਆਂ ਦੀ ਇੰਡੀਗੋ ਏਅਰਲਾਈਨਜ਼ ’ਚ ਹੋਈ ਭਰਤੀ
NEXT STORY