ਸਮਰਾਲਾ (ਬੰਗੜ, ਗਰਗ)— ਪੰਜਾਬ ਰਾਜ ਪਾਵਰਕਾਮ ਲਿਮਟਿਡ ਦੇ ਸਹਾਇਕ ਲਾਈਨਮੈਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਮਰਾਲਾ ਨੇੜਲੇ ਪਿੰਡ ਭੰਗਲਾਂ ਦਾ ਰਹਿਣ ਵਾਲਾ ਨੌਜਵਾਨ ਹਰਪ੍ਰੀਤ ਸਿੰਘ ਸ਼ਿੰਦਾ (29) ਸਪੁੱਤਰ ਮਨਜੀਤ ਸਿੰਘ ਟਰਾਂਸਫ਼ਾਰਮਰ ਤੋਂ ਸਵਿੱਚ ਲਗਾ ਰਿਹਾ ਸੀ ਕਿ ਸਵਿੱਚ ਵਿਚ ਕਰੰਟ ਆ ਜਾਣ ਕਾਰਣ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਮ੍ਰਿਤਕ ਦੇ ਭਰਾ ਗੁਰਸੇਵਕ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਹਰਪ੍ਰੀਤ ਸਿੰਘ ਸ਼ਿੰਦਾ ਸੋਮਵਾਰ ਸ਼ਾਮ ਨੂੰ ਜਦੋਂ ਡਿਊਟੀ ਤੋਂ ਪਰਤਿਆ ਤਾਂ ਜੇ. ਈ. ਸੁਲਤਾਨ ਨੇ ਉਸਨੂੰ ਪਿੰਡ ਮਾਨੂੰਪੁਰ 'ਚ ਬਿਜਲੀ ਦਾ ਨੁਕਸ ਠੀਕ ਕਰਨ ਲਈ ਸੱਦਿਆ, ਜਿੱਥੇ ਕੰਮ ਕਰਦਿਆਂ ਉਹ ਕਰੰਟ ਦੀ ਲਪੇਟ 'ਚ ਆ ਗਿਆ। ਮੌਕੇ 'ਤੇ ਹਾਜ਼ਰ ਵਿਅਕਤੀਆਂ ਨੇ ਉਸਨੂੰ ਮਾਨੂੰਪੁਰ ਦੇ ਹਸਪਤਾਲ 'ਚ ਲਿਆਂਦਾ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਮਰਹੂਮ ਹਰਪ੍ਰੀਤ ਸਿੰਘ ਸ਼ਿੰਦਾ ਦਾ ਪਿੰਡ ਮਾਨੂੰਪੁਰ ਦੀ ਸੁਖਵਿੰਦਰ ਕੌਰ ਪੁੱਤਰੀ ਹਰਦੀਪ ਸਿੰਘ ਨਾਲ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਲੁਧਿਆਣਾ : ਨੌਜਵਾਨਾਂ ਨੇ ਲੁੱਟਿਆ ਠੇਕਾ ਕੀਤੀ ਭੰਨ-ਤੋੜ
NEXT STORY