ਬਾਘਾਪੁਰਾਣਾ (ਅਜੇ): ਰਾਜਸਥਾਨ ਵਿਚ ਟਿੱਡੀ ਦਲ ਦੇ ਹੋਏ ਹਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਇਸ ਨਾਲ ਨਿਪਟਣ ਲਈ ਮੁਕਮੰਲ ਤਿਆਰੀ ਕਰ ਲਈ ਗਈ ਹੈ। ਟਿੱਡੀ ਦਲ ਨਾਲ ਨਿਪਟਣ ਅਤੇ ਇਸ ਨੂੰ ਰੋਕਣ ਦੇ ਮੰਤਵ ਨਾਲ ਪ੍ਰਸ਼ਾਸਨ ਵਲੋਂ ਅਗਾਊਂ ਤਿਆਰੀਆਂ ਦੇ ਮਕਸਦ ਨਾਲ ਅੱਜ ਐੱਸ. ਡੀ.ਐੱਮ. ਮੈਡਮ ਸਵਰਨਜੀਤ ਕੌਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ। ਐੱਸ. ਡੀ. ਐੱਮ. ਨੇ ਕਿਹਾ ਕਿ ਬਲਾਕ ਪੱਧਰ 'ਤੇ ਕਮੇਟੀਆਂ ਦਾ ਗਠਨ ਅਤੇ ਡਿਊਟੀਆਂ ਦੀ ਰੂਪ-ਰੇਖਾ ਤਿਆਰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਸਬੰਧੀ ਲੋੜੀਂਦੇ ਸਪਰੇਅ ਪੰਪਾਂ ਅਤੇ ਹੋਰ ਮਸ਼ੀਨਰੀ ਸਬੰਧੀ ਡੀ. ਆਰ. ਕੋਆਪ੍ਰੇਟਿਵ ਸੋਸਾਇਟੀਜ਼ ਨੂੰ ਪਾਬੰਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਵੱਲੋਂ ਮੀਟਿੰਗ 'ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਮੇਸ਼ਾ ਤਿਆਰ ਰੱਖਣ ਲਈ ਕਿਹਾ ਗਿਆ। ਐੱਸ. ਡੀ .ਐੱਮ. ਨੇ ਕਿਹਾ ਕਿ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਹਰ ਪਿੰਡ ਵਿਚ ਇਕ ਪਿੰਡ ਪੱਧਰ ਦੀ ਟੀਮ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਪੰਚਾਇਤ ਸਕੱਤਰ ਤੋਂ ਇਲਾਵਾ ਪਿੰਡ ਦਾ ਸਰਪੰਚ ਅਤੇ ਹੋਰ ਜ਼ਿੰਮੇਵਾਰ ਵਿਅਕਤੀ ਸ਼ਾਮਲ ਹੋਣਗੇ। ਇਸ ਸਮੇਂ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਨਾਇਬ ਤਹਿਸੀਲਦਾਰ ਹਰਿੰਦਰਪਾਲ ਸਿੰਘ, ਖੇਤੀਬਾੜੀ ਅਫਸਰ ਜਰਨੈਲ ਸਿੰਘ, ਭੂਸ਼ਨ ਗੋਇਲ ਪਟਵਾਰੀ , ਸਬ ਇਸਪੈਟਰ ਗੁਰਤੇਜ ਸਿੰਘ ਆਦਿ ਹਾਜ਼ਰ ਸਨ।
ਕਿਸਾਨਾਂ ਨੂੰ ਸਤਾ ਰਿਹਾ ਟਿੱਡੀ ਦਲ ਦੇ ਹਮਲੇ ਦਾ ਡਰ, ਪ੍ਰਸ਼ਾਸਨ ਨੇ ਦਿੱਤੀਆਂ ਖਾਸ ਹਿਦਾਇਤਾਂ
NEXT STORY