ਚੰਡੀਗੜ੍ਹ/ਜਲੰਧਰ : ਲੋਕ ਸਭਾ 'ਚ ਪੰਜਾਬ ਦੀਆਂ ਮਾੜੀਆਂ ਸੜਕਾਂ ਬਾਰੇ ਬੋਲਦਿਆਂ ਜਲੰਧਰ ਤੋਂ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਨੇ ਕਿਹਾ ਕਿ ਸੜਕਾਂ ਅਤੇ ਫਲਾਈਓਵਰ ਲੋਕਾਂ ਦੀਆਂ ਸਹੂਲਤਾਂ ਲਈ ਬਣਾਏ ਜਾਂਦੇ ਹਨ। ਫਲਾਈਓਵਰਾਂ ਦੀ ਡਿਜ਼ਾਈਨਿੰਗ ਜੇਕਰ ਸਹੀ ਨਾ ਹੋਵੇ ਤਾਂ ਕਈ ਵਾਰ ਇਹ ਲੋਕਾਂ ਲਈ ਨੁਕਸਾਨਦਾਇਕ ਬਣ ਜਾਂਦੇ ਹਨ। ਉਨ੍ਹਾਂ ਜਲੰਧਰ-ਲੁਧਿਆਣਾ ਹਾਈਵੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਲੁਧਿਆਣਾ ਤੋਂ ਜਲੰਧਰ ਵੱਲ ਜਾਈਏ ਤਾਂ ਫਿਲੌਰ ਵਾਲਾ ਜੋ ਪਹਿਲਾ ਫਲਾਈਓਵਰ ਆਉਂਦਾ ਹੈ, ਦੀ ਡਿਜ਼ਾਈਨਿੰਗ ਵੇਲੇ ਇਹ ਨਹੀਂ ਦੇਖਿਆ ਗਿਆ ਕਿ ਫਿਲੌਰ 'ਚ ਐਂਟਰੀ ਪੁਆਇੰਟ ਕਿਥੇ ਰੱਖਣਾ ਹੈ ਤੇ ਬਾਹਰ ਜਾਣ ਦਾ ਰਸਤਾ ਕਿਥੋਂ ਨਿਕਲਣਾ ਹੈ। ਇਹ ਬੜੀ ਅਸੁਵਿਧਾ ਦਾ ਕਾਰਨ ਬਣ ਗਿਆ ਹੈ। ਬੱਸ ਸਟੈਂਡ ਫਿਲੌਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਕੋਈ ਪ੍ਰਾਪਰ ਐਂਟਰੀ ਤੇ ਐਕਸਿਟ ਪੁਆਇੰਟ ਨਹੀਂ ਹੈ। ਲੋਕ ਫਲਾਈਓਵਰ 'ਤੇ ਚੜ੍ਹ ਕੇ ਬੱਸਾਂ ਫੜਦੇ ਹਨ। ਉਨ੍ਹਾਂ ਕਿਹਾ ਕਿ ਫਲਾਈਓਵਰ ਨੂੰ ਰੀ-ਡਿਜ਼ਾਈਨ ਕੀਤਾ ਜਾਵੇ ਤੇ ਫਿਲੌਰ ਸ਼ਹਿਰ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇ।
ਇਹ ਵੀ ਪੜ੍ਹੋ : 'ਭਗਵੰਤ ਮਾਨ' ਨੇ ਨਹੀਂ ਨਿਭਾਈ ਨਵੇਂ ਮੰਤਰੀਆਂ ਨੂੰ ਜੁਆਇਨ ਕਰਵਾਉਣ ਦੀ ਰਵਾਇਤ
ਜਲੰਧਰ ਦੇ ਪੀ. ਏ. ਪੀ. ਜੰਕਸ਼ਨ ਦੇ ਫਲਾਈਓਵਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਅੰਮ੍ਰਿਤਸਰ ਜਾਣ ਵਾਲਾ ਰਸਤਾ ਹੈ, ਉਹ ਵੀ ਸਹੀ ਨਹੀਂ ਹੈ। ਯਾਤਰੀਆਂ ਨੂੰ ਪਹਿਲਾਂ ਡੇਢ ਕਿਲੋਮੀਟਰ ਦਿੱਲੀ ਵਾਲੀ ਸਾਈਡ ਜਾਣਾ ਪੈਂਦਾ ਹੈ ਤੇ ਫਿਰ ਵਾਪਸ ਆਉਣਾ ਪੈਂਦਾ ਹੈ। ਇਸ ਲਈ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਚੁਗਿੱਟੀ, ਸੂਰੀਆ ਇਨਕਲੇਵ ਜੰਕਸ਼ਨ, ਹੁਸ਼ਿਆਰਪੁਰ ਰੋਡ 'ਤੇ ਸ਼ੇਖਾਂ ਪਿੰਡ ਦੇ ਫਲਾਈਓਵਰਾਂ 'ਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਾਰੇ ਵੀ ਦੱਸਿਆ। ਆਦਮਪੁਰ ਵਿਖੇ ਕਾਫੀ ਚਿਰ ਤੋਂ ਫਲਾਈਓਵਰ ਦੇ ਲਟਕ ਰਹੇ ਕੰਮ ਬਾਰੇ ਉਨ੍ਹਾਂ ਕਿਹਾ ਕਿ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਉਥੇ ਪਿੱਲਰ ਹੀ ਖੜ੍ਹੇ ਨਹੀਂ ਹੋਏ।
ਨਹਿਰ ’ਚੋਂ ਦੋ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ
NEXT STORY