ਲੁਧਿਆਣਾ,(ਤਰੁਣ)- ਬੀਮਾ ਪਾਲਿਸੀ ਅਤੇ ਹੋਰ ਕਾਰਜਾਂ ’ਚ ਨਿਵੇਸ਼ ਕਰ ਕੇ ਮੁਨਾਫਾ ਦੇਣ ਦਾ ਝਾਂਸਾ ਦੇ ਕੇ 4 ਲੋਕਾਂ ਨੇ ਨਕਦੀ ਹਡ਼ੱਪ ਲਈ। ਥਾਣਾ ਦਰੇਸੀ ਦੀ ਪੁਲਸ ਨੇ ਵਰਿੰਦਰ ਸਿੰਘ ਨਿਵਾਸੀ ਸੇਖੇਵਾਲ ਦੇ ਬਿਆਨ ’ਤੇ ਰਾਜੀਵ ਮਿੱਤਲ, ਆਦੀ ਸਿੰਘ, ਸ਼ੰਕਰ ਠਕਰਾਲ, ਜੋਤੀ ਪਾਟੇਲ, ਕ੍ਰਿਸ਼ਨਾ, ਬੱਗਾ ਅਤੇ ਅਸ਼ੋਕ ਲਾਂਬਾ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀਡ਼ਤਾ ਅਨੁਸਾਰ ਮੋਬਾਇਲ ਦੇ ਜ਼ਰੀਏ ਦੋਸ਼ੀਆਂ ਨੇ ਉਸ ਨੂੰ ਨਿਵੇਸ਼ ਕਰਨ ਲਈ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦਿੱਤੀਆਂ ਹਨ। ਦੋਸ਼ੀਆਂ ਨੇ ਉਸ ਨੂੰ ਸਹੀ ਮੁਨਾਫੇ ਦਾ ਵਿਸ਼ਵਾਸ ਦਿਵਾਇਆ। ਉਕਤ ਲੋਕਾਂ ਨੇ ਉਸ ਨੂੰ ਮੋਬਾਇਲ ’ਤੇ ਇਕ ਬੈਂਕ ਦਾ ਅਕਾਊਟ ਨੰਬਰ ਭੇਜਿਆ ਅਤੇ ਉਸ ’ਚ ਨਕਦੀ ਜਮ੍ਹਾ ਕਰਵਾਉਣ ਲਈ ਕਿਹਾ। ਉਸ ਨੇ 16.18 ਲੱਖ ਦੀ ਨਕਦੀ ਜਮ੍ਹਾ ਕਰਵਾ ਦਿੱਤੀ ਪਰ ਦੋਸ਼ੀਆਂ ਨੇ ਉਸ ਨੂੰ ਨਕਦੀ ਵਾਪਸ ਨਹੀਂ ਕੀਤੀ।
15 ਲੱਖ ਦੇ ਚੂਰਾ-ਪੋਸਤ ਸਣੇ ਤਿੰਨ ਕਾਬੂ
NEXT STORY