ਸੁਲਤਾਨਪੁਰ ਲੋਧੀ (ਸੋਢੀ) : ਤਲਵੰਡੀ ਪੁਲ ਸੁਲਤਾਨਪੁਰ ਲੋਧੀ ਨੇੜੇ ਗੁਰਦੁਆਰਾ ਬੇਰ ਸਾਹਿਬ ਰੋਡ ’ਤੇ ਪੀਜ਼ਾ-ਕੈਫੇ ਦੀ ਇਕ ਦੁਕਾਨ ਵਿਚ ਬੀਤੀ ਰਾਤ ਭੇਤਭਰੇ ਢੰਗ ਨਾਲ ਅੱਗ ਲੱਗ ਗਈ, ਜਿਸ ਕਾਰਨ ਏ. ਸੀ., ਫਰਨੀਚਰ ਤੇ ਫਰਿੱਜ ਆਦਿ ਸੜ ਕੇ ਰਾਖ ਬਣ ਗਏ। ਦੁਕਾਨ ਅੰਦਰ ਲੱਗੀ ਅੱਗ ਸਬੰਧੀ ਦੁਕਾਨ ਦੇ ਮਾਲਕ ਮਨਜਿੰਦਰ ਸਿੰਘ ਪਿੰਡ ਪੰਡੋਰੀ ਨੇ ਦੱਸਿਆ ਕਿ ਉਨ੍ਹਾਂ ਇਹ ਦੁਕਾਨ ਪੀਜ਼ਾ-ਕੈਫੇ ਲਈ ਕਿਰਾਏ ’ਤੇ ਦਿੱਤੀ ਹੋਈ ਸੀ, ਜਿਸ ਅੰਦਰੋਂ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਹੁਣ ਗੈਸ ਸਿਲੰਡਰ ਲਈ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ, ਇੰਡੀਅਨ ਆਇਲ ਨੇ ਸ਼ੁਰੂ ਕੀਤੀ ਨਵੀਂ ਸਰਵਿਸ
ਅੱਗ ਲੱਗਣ ਦੇ ਕਾਰਨਾਂ ਬਾਰੇ ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਦੁਕਾਨ ਮਾਲਕਾਂ ਨੂੰ ਸ਼ੱਕ ਹੈ ਕਿ ਬਿਜਲੀ ਸਰਕਟ ਸ਼ਾਟ ਹੋਣ ਕਾਰਨ ਅੰਦਰੋਂ ਅੱਗ ਲੱਗ ਗਈ। ਅੱਜ ਸਵੇਰੇ ਦੁਕਾਨ ਖੋਲ੍ਹਣ ਲਈ ਜਦੋਂ ਕੈਫੇ ਦੇ ਮਾਲਕ ਪੁੱਜੇ ਤਾਂ ਹੈਰਾਨ ਰਹੇ ਕਿ ਦੁਕਾਨ ਅੰਦਰੋਂ ਧੂੰਆਂ ਹੀ ਧੂੰਆਂ ਨਿਕਲ ਰਿਹਾ ਸੀ। ਜਿਉਂ ਹੀ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਅੰਦਰ ਕੈਫੇ ਦਾ ਮੰਜ਼ਰ ਦੇਖ ਕੇ ਹੋਸ਼ ਉੱਡ ਗਏ। ਸਾਰਾ ਕੁਝ ਅੱਗ ਦੀ ਭੇਟ ਚੜ੍ਹ ਕੇ ਨਸ਼ਟ ਹੋ ਚੁੱਕਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
NEXT STORY