ਲੁਧਿਆਣਾ (ਸਹਿਗਲ) : ਸਿਵਲ ਹਸਪਤਾਲ 'ਚ ਮਰੀਜ਼ਾਂ ਦੀ ਭੀੜ ਨੂੰ ਕਾਬੂ ਕਰਨ ਲਈ ਐੱਸ. ਐੱਮ. ਓ. ਨੇ ਪੁਲਸ ਕਮਿਸ਼ਨਰ ਨੂੰ ਪੁਲਸ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਆਪਣੇ ਲਿਖੀ ਇੱਕ ਚਿੱਠੀ 'ਚ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ 6 ਜੂਨ ਤੋਂ ਸਿਵਲ ਹਸਪਤਾਲ 'ਚ ਮੁੜ ਤੋਂ ਓ. ਪੀ. ਡੀ. ਸ਼ੁਰੂ ਹੋ ਰਹੀ ਹੈ, ਜਿਸ 'ਚ ਕਰੀਬਨ 800 ਤੋਂ 1000 ਮਰੀਜ਼ਾਂ ਦੀ ਰੋਜ਼ ਓ. ਪੀ. ਡੀ. ਹੁੰਦੀ ਹੈ।
ਇਸ ਦੇ ਨਾਲ-ਨਾਲ ਕੋਵਿਡ-19 ਸ਼ੱਕੀ ਮਰੀਜ਼ਾਂ ਦੀ ਜਾਂਚ ਅਤੇ ਨਮੂਨੇ ਲੈਣ ਦਾ ਕੰਮ ਵੀ ਕਰਨਾ ਹੁੰਦਾ ਹੈ। ਇਸ ਲਈ ਇਨ੍ਹਾਂ ਮਰੀਜ਼ਾਂ ਦੀ ਸਮਾਜਿਕ ਦੂਰੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਜ਼ਰੂਰੀ ਹੈ। ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਜਲਦ ਹੀ ਹਸਪਤਾਲ ’ਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਦੇ ਨਿਰਦੇਸ਼ ਦੇਣ ਤਾਂ ਕਿ ਜਾਂਚ ਅਤੇ ਕੋਵਿਡ-19 ਦੇ ਨਮੂਨੇ ਲੈਣ ਦਾ ਕੰਮ ਸੁਚਾਰੂ ਢੰਗ ਨਾਲ ਕੀਤਾ ਜਾ ਸਕੇ।
ਜਵਾਨ ਪੁੱਤ ਦੀ ਲਾਸ਼ ਦੇਖ ਮਾਂ ਦਾ ਨਿਕਲਿਆ ਤ੍ਰਾਹ, ਜਨਮ ਦਿਨ ਨੂੰ ਬਣਾਇਆ ਅੰਤਿਮ ਦਿਨ
NEXT STORY