ਸਿੱਧਵਾਂ ਬੇਟ (ਚਾਹਲ)- ਬੇਟ ਇਲਾਕੇ ਦੇ ਪਿੰਡ ਗੋਰਸੀਆਂ ਖਾਨ ਮਹੁੰਮਦ ਵਿਖੇ ਅੱਜ ਤੜਕਸਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਪੁੱਜੀ ਪੰਜਾਬ ਪੁਲਸ ਦੀ ਐਂਟਾੀ ਨਾਰਕੋਟਿਕ ਟਾਸਕ ਫੋਰਸ (ਏ.ਐਨ.ਟੀ.ਐਫ.) ਦੀ ਟੀਮ ਤੇ ਨਸ਼ਾ ਤਸਕਰਾਂ ਨੇ ਫਾਇਰਿੰਗ ਕਰ ਦਿੱਤੀ, ਪੁਲਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਇਕ ਨਸ਼ਾ ਤਸਕਰ ਪੁਲਸ ਦੀ ਗੋਲੀ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਐਲਾਨ! ਇਨ੍ਹਾਂ ਨੂੰ ਮਿਲਣਗੇ 40-40 ਹਜ਼ਾਰ ਰੁਪਏ
ਘਟਨਾ ਸਥਾਨ ਤੇ ਪੁੱਜੇ ਏ.ਐੱਨ.ਟੀ.ਐਫ. ਦੇ ਜਲੰਧਰ ਰੇਂਜ ਦੇ ਏ.ਆਈ.ਜੀ. ਜਗਜੀਤ ਸਿੰਘ ਸਰੋਆ ਅਤੇ ਜ਼ਿਲਾ ਪੁਲਸ ਮੁਖੀ ਲੁਧਿਆਣਾ (ਦਿਹਾਤੀ) ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਜਲੰਧਰ ਦੀ ਏ.ਐਨ.ਟੀ.ਐਫ ਟੀਮ ਵਲੋਂ ਮੋਹਾਲੀ ਦੇ ਏ.ਜੀ.ਟੀ.ਐਫ. ਥਾਣੇ ਵਿਚ ਨਸ਼ਾ ਵਿਰੋਧੀ ਐਕਟ ਤਹਿਤ ਦਰਜ ਮੁੱਕਦਮੇ ਦੇ ਭਗੋੜਾ ਦੋਸ਼ੀ ਸ਼ਨੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਵੇਹਰਾਂ ਥਾਣਾ ਮਹਿਤਪੁਰ ਨੂੰ ਕਾਬੂ ਕਰਨ ਲਈ ਪੁੱਜੀ ਸੀ। ਉਹਨਾਂ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਉਕਤ ਮੁੱਕਦਮੇ ਦੇ ਮੁੱਖ ਦੋਸ਼ੀ ਸ਼ਨੀ ਆਪਣੇ ਹੋਰ ਸਾਥੀਆਂ ਸਮੇਤ ਕੁਲਦੀਪ ਸਿੰਘ ਕੀਪਾ ਪੁੱਤਰ ਬੂਟਾ ਸਿੰਘ ਵਾਸੀ ਗੁਰਸੀਆਂ ਖਾਨ ਮੁਹੰਮਦ ਦੇ ਘਰ ਲੁਕਿਆ ਹੋਇਆ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਜਦ ਅੱਜ ਪੁਲਸ ਪਾਰਟੀ ਅੱਜ ਪਿੰਡ ਗੋਰਸੀਆਂ ਖਾਨ ਮਹੁੰਮਦ ਦੇ ਕੁਲਦੀਪ ਸਿੰਘ ਕੀਪਾ ਦੇ ਘਰ ਪੁੱਜੀ ਤਾਂ ਨਸ਼ਾ ਤਸਕਰਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਅਤੇ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਭੱਜ ਨਿਕਲੇ। ਇਸ ਦੌਰਾਨ ਪੁਲਸ ਦੀ ਜਵਾਬੀ ਕਾਰਵਾਈ ਨਾਲ ਇਕ ਨਸ਼ਾ ਤਸਕਰ ਦਵਿੰਦਰ ਸਿੰਘ ਉਰਫ ਬੱਬੂ ਪੁੱਤਰ ਸ਼ਮਸੇਰ ਸਿੰਘ ਵਾਸੀ ਅੱਕੂਵਾਲ ਗੋਲੀ ਲੱਗਣ ਨਾਲ ਗੰਭੀਰ ਜਖਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਪਵੇਗਾ 10,00,00,00,000 ਰੁਪਏ ਦਾ ਘਾਟਾ! ਜਾ ਸਕਦੀਆਂ ਨੇ ਹਜ਼ਾਰਾਂ ਨੌਕਰੀਆਂ
ਏ.ਜੀ.ਟੀ.ਐਫ. ਥਾਣਾ ਮੋਹਾਲੀ ਵਿਚ ਦਰਜ ਮੁੱਕਦਮੇ 'ਚ ਸ਼ਨੀ ਤੇ ਉਸ ਦੇ ਸਾਥੀਆਂ ਤੋਂ ਪੁਲਸ ਨੂੰ ਕਰੀਬ 800 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਮਾਮਲੇ ਵਿਚ ਗ੍ਰਿਫ਼ਤਾਰ ਤਸਕਰਾਂ ਦੇ ਲਿੰਕ ਜੇਲ੍ਹ ਵਿਚ ਬੈਠੇ ਤਸਕਰਾਂ ਅਤੇ ਪਾਕਿਸਤਾਨ ਨਾਲ ਸਾਹਮਣੇ ਆਏ ਸਨ ਜੋ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਵੇਚਣ ਦਾ ਧੰਦਾ ਕਰਦੇ ਸਨ। ਪੁਲਸ ਵੱਲੋਂ ਇਸ ਕਰਕੇ ਹੀ ਵੱਡੇ ਪੱਧਰ ਤੇ ਛਾਪੇਮਾਰੀ ਕਰਕੇ ਮੁਲਜ਼ਮਾਂ ਦੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੁਲਜ਼ਮ ਫਿਰ ਭੱਜਣ ਵਿਚ ਕਾਮਯਾਬ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀ, ਕੁਲਦੀਪ ਸਿੰਘ ਉਰਫ ਕੀਪਾ ਤੇ ਦਵਿੰਦਰ ਸਿੰਘ ਉਰਫ ਬੱਬੂ ਅਪਰਾਧਿਕ ਕਿਸਮ ਦੇ ਵਿਅਕਤੀ ਹਨ ਤੇ ਉਹਨਾਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਨਸ਼ਾ ਤਸਕਰੀ, ਲੜਾਈ-ਝਗੜੇ, ਨਾਜਾਇਜ਼ ਹਥਿਆਰ ਰੱਖਣ ਸਮੇਤ ਕਈ ਸੰਗੀਨ ਧਾਰਵਾਂ ਅਧੀਨ ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਥਾਣਾ ਸਿੱਧਵਾਂ ਬੇਟ ਵਿਖੇ ਮੁੱਕਦਮਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੌਸਮ ਦੀ ਜਾਣੋ Latest Update, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ
NEXT STORY