ਅਬੋਹਰ, (ਸੁਨੀਲ) – ਲਾਈਨ ਪਾਰ ਖੇਤਰ ਰਾਮਦੇਵ ਨਗਰੀ ਵਾਸੀ ਅਤੇ ਮੂਲਰੂਪ ਤੋਂ ਬੱਲੂਆਣਾ ਵਾਸੀ ਇਕ ਵਿਅਕਤੀ ਨੇ ਅੱਜ ਘਰੇਲੂ ਝੱਗਡ਼ੇ ਦੇ ਚਲਦੇ ਸਪਰੇਅ ਪੀ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਨਗਰ ਥਾਣਾ ਨੰ. 2 ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈ ਹੈ।
ਜਾਣਕਾਰੀ ਅਨੁਸਾਰ 25 ਸਾਲਾ ਸੰਜੈ ਕੁਮਾਰ ਪੁੱਤਰ ਚਿਮਨ ਲਾਲ ਦੇ ਭਰਾ ਜੋਗਿੰਦਰ ਨੇ ਦੱਸਿਆ ਕਿ ਉਸਦਾ ਭਰਾ ਸੰਜੈ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਦੇ ਨਾਲ ਰਾਮਦੇਵ ਨਗਰੀ ’ਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ ਅਤੇ ਅੱਜ ਦੁਪਹਿਰ ਘਰੇਲੂ ਝੱਗਡ਼ੇ ਦੇ ਚਲਦੇ ਢਾਣੀ ਵਿਸ਼ੇਸ਼ਰਨਾਥ ਦੇ ਨੇਡ਼ੇ ਸਪਰੇਅ ਪੀ ਲਈ। ਇਲਾਜ ਦੇ ਲਈ ਉਸਨੂੰ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਕੁਝ ਦੇਰ ਬਾਅਦ ਉਸਦੇ ਦਮ ਤੋਡ਼ ਦਿੱਤਾ।
ਸ੍ਰੀ ਮੁਕਤਸਰ ਸਾਹਿਬ ’ਚ 8 ਹੋਰ ਨਿਕਲੇ ਕੋਰੋਨਾ ਪੀੜਤ
NEXT STORY