ਜ਼ੀਰਾ (ਗੁਰਮੇਲ)— ਪਿੰਡ ਸੇਖਵਾਂ ਵਿਖੇ ਇਕ ਵਿਅਕਤੀ ਬਲਬੀਰ ਸਿੰਘ ਪੁੱਤਰ ਜੀਤਾ ਸਿੰਘ ਉਮਰ ਕਰੀਬ 45 ਸਾਲ ਵੱਲੋਂ ਆਪਣੇ ਘਰ 'ਚ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਪੁੱਤਰ ਜੀਤਾ ਸਿੰਘ ਦੀ ਮੌਤ ਨਾਲ ਜਿਥੇ ਸੋਗ ਦੀ ਲਹਿਰ ਦੌੜ ਗਈ ਇਸ ਦੀ ਸੂਚਨਾ ਮਿਲਦੇ ਹੀ ਜ਼ੀਰਾ ਪੁਲਸ ਵੱਲੋਂ ਇੰਸਪੈਕਟਰ ਬਚਨ ਸਿੰਘ ਤੇ ਸਹਾਇਕ ਇੰਸਪੈਕਟਰ ਸ਼ਮਸ਼ੇਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ ਤੇ ਮ੍ਰਿਤਕ ਵਿਅਕਤੀ ਦੀ ਪਤਨੀ ਕੁਲਦੀਪ ਕੌਰ ਜੋ ਆਸ਼ਾ ਵਰਕਰ ਵਜੋਂ ਕੰਮ ਕਰ ਰਹੀ ਹੈ ਦੇ ਦੱਸਣ ਮੁਤਾਬਕ ਸੋਮਵਾਰ ਸਵੇਰੇ ਉਹ ਟਰੇਨਿੰਗ 'ਤੇ ਕੱਸੋਆਣਾ ਹੈਲਥ ਸੈਟਰ ਵਿਖੇ ਗਈ ਹੋਈ ਸੀ ਜਦ ਬਾਅਦ ਦੁਪਹਿਰ ਕਰੀਬ 2 ਵਜੇ ਤੋਂ ਬਾਅਦ ਘਰ ਪੁੱਜੀ ਤਾਂ ਉਸਨੇ ਦੇਖਿਆ ਕਿ ਉਸਦੇ ਪਤੀ ਦੀ ਲਾਸ਼ ਘਰ ਦੇ ਕਮਰੇ 'ਚ ਲਟਕ ਰਹੀ ਸੀ। ਸਥਾਨਕ ਲੋਕਾਂ ਵੱਲੋ ਤੇ ਪਿੰਡ ਦੇ ਸਰਪੰਚ ਘਟਨਾ ਸਥਾਨ 'ਤੇ ਪੁੱਜੇ ਮ੍ਰਿਤਕ ਮਿਸਤਰੀ ਦਾ ਕੰਮ ਕਰਦਾ ਸੀ ਤੇ ਜਿਸਦੀਆਂ ਤਿੰਨ ਲੜਕੀਆਂ ਸਨ ਜਿਨ੍ਹਾਂ 'ਚੋਂ ਇੱਕ ਦੀ ਸ਼ਾਦੀ ਹੋ ਚੁੱਕੀ ਹੈ ਅਤੇ ਦੋ ਪੜ੍ਹ ਰਹੀਆਂ ਹਨ ਅਤੇ ਆਰਥਿਕ ਤੰਗੀ ਦੇ ਚੱਲਦਿਆਂ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸਨੇ ਅਜਿਹਾ ਕਦਮ ਚੁੱਕਿਆ। ਇਸ ਮੌਕੇ ਜ਼ੀਰਾ ਪੁਲਸ ਵੱਲੋ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ ਵਾਰਸ਼ਾ ਹਵਾਲੇ ਕਰ ਦਿੱਤੀ।
3 ਬੱਚਿਆਂ ਸਣੇ ਜ਼ਹਿਰੀਲੀ ਚੀਜ਼ ਨਿਗਲਨ ਵਾਲੀ ਔਰਤ ਦੀ ਮੌਤ
NEXT STORY