ਲੁਧਿਆਣਾ (ਜ.ਬ.) : ਫਿਰੋਜ਼ਪੁਰ ਰੋਡ ਸਥਿਤ ਐਲੀਵੇਟਿਡ ਪੁਲ ’ਤੇ ਇਕ ਇੰਡੀਗੋ ਕਾਰ ’ਚ ਅਚਾਨਕ ਅੱਗ ਲੱਗ ਗਈ। ਚੰਗੀ ਗੱਲ ਇਹ ਰਹੀ ਕਿ ਧੂੰਆਂ ਉੱਠਦਾ ਦੇਖ ਕੇ ਕਾਰ ’ਚ ਬੈਠੇ 3 ਵਿਅਕਤੀ ਬਾਹਰ ਨਿਕਲ ਗਏ ਅਤੇ ਉਨ੍ਹਾਂ ਦੇ ਬਾਹਰ ਆਉਣ ਤੋਂ ਬਾਅਦ ਅੱਗ ਇਕਦਮ ਭੜਕ ਗਈ ਅਤੇ ਪੂਰੀ ਕਾਰ ਨੂੰ ਲਪੇਟ ’ਚ ਲੈ ਲਿਆ। ਕੁੱਝ ਦੇਰ ਬਾਅਦ ਫਾਇਰ ਬ੍ਰਿਗੇਡ ਆਈ, ਜਿਸ ਨੇ ਅੱਗ ’ਤੇ ਕਾਬੂ ਪਾਇਆ ਪਰ ਉਸ ਤੋਂ ਪਹਿਲਾਂ ਅੱਗ ਕਾਰਨ ਕਾਰ ਸੜਕ ਕੇ ਸੁਆਹ ਹੋ ਚੁੱਕੀ ਸੀ।
ਹਾਲਾਂਕਿ ਹੁਣ ਤੱਕ ਅੱਗ ਲੱਗਣ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇੰਡੀਗੋ ਕਾਰ ਸੀ। ਉਹ ਕੰਮ ਤੋਂ ਆਪਣੇ ਦੋ ਹੋਰਨਾਂ ਸਾਥੀਆਂ ਨਾਲ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਫਿਰੋਜ਼ਪੁਰ ਰੋਡ ਸਥਿਤ ਐਲੀਵੇਟਿਡ ਰੋਡ ਤੋਂ ਹੁੰਦੇ ਹੋਏ ਨਿਕਲ ਰਹੇ ਸਨ ਤਾਂ ਅਚਾਨਕ ਕਾਰ ’ਚੋਂ ਧੂੰਆਂ ਨਿਕਲਦਾ ਹੋਇਆ ਨਜ਼ਰ ਆਇਆ। ਉਸ ਨੇ ਤੁਰੰਤ ਕਾਰ ਨੂੰ ਇਕ ਪਾਸੇ ਰੋਕ ਲਿਆ। ਉਹ ਤਿੰਨੋਂ ਪਹਿਲਾਂ ਥੱਲੇ ਉੱਤਰੇ। ਇਸ ਦੌਰਾਨ ਅੱਗ ਤੇਜ਼ ਹੋ ਗਈ ਅਤੇ ਅੱਗ ਦੇ ਭਾਂਬੜ ਉੱਠਣੇ ਸ਼ੁਰੂ ਹੋ ਗਏ। ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕਾਰ ’ਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਨੇੜੇ ਹੀ ਡਿਊਟੀ ’ਤੇ ਤਾਇਨਾਤ ਟ੍ਰੈਫਿਕ ਪੁਲਸ ਮੁਲਾਜ਼ਮ ਵੀ ਮੌਕੇ ’ਤੇ ਪੁੱਜ ਗਏ ਪਰ ਫਾਇਰ ਬਿਗ੍ਰੇਡ ਦੇ ਪੁੱਜਣ ਤੱਕ ਅੱਗ ਕਾਰਨ ਕਾਫੀ ਨੁਕਸਾਨ ਹੋ ਚੁੱਕਾ ਸੀ।
ਹੁਸ਼ਿਆਰਪੁਰ ਦੀ ਡੀ. ਸੀ. ਕੋਮਲ ਮਿੱਤਲ ਨੇ ਜ਼ਿਲ੍ਹੇ ’ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਕੀਤੇ ਜਾਰੀ
NEXT STORY