ਅਬੋਹਰ (ਸੁਨੀਲ) : ਸਥਾਨਕ ਹਨੂਮਾਨਗੜ੍ਹ ਰੋਡ ਵਾਸੀ ਅਤੇ ਜਲਾਲਾਬਾਦ ਵਿਚ ਵਿਆਹੁਤਾ ਇਕ ਔਰਤ ਨੇ ਆਪਣੇ ਪਤੀ ’ਤੇ ਬਿਨਾਂ ਤਲਾਕ ਦਿੱਤੇ ਦੂਜੀ ਔਰਤ ਨਾਲ ਵਿਆਹ ਕਰਨ ਅਤੇ ਪੁਲਸ ਵਲੋਂ ਉਸਦੇ ਸਹੁਰੇ ਵਾਲਿਆਂ ’ਤੇ ਬੀਤੇ ਮਹੀਨੇ ਮਾਮਲਾ ਦਰਜ ਕਰਨ ਬਾਅਦ ਵੀ ਉਨ੍ਹਾਂ ਨੂੰ ਕਾਬੂ ਕਰ ਕਾਰਵਾਈ ਨਾ ਕਰਨ ’ਤੇ ਆਪਣੇ ਛੋਟੇ-ਛੋਟੇ ਬੱਚਿਆਂ ਸਮੇਤ ਥਾਣਾ ਨੰਬਰ 2 ਬਾਹਰ ਧਰਨਾ ਲੱਗਾ ਦਿੱਤਾ। ਪੀੜਤਾ ਰੇਣੂ ਪਤਨੀ ਸਾਗਰ ਨੇ ਦੱਸਿਆ ਕਿ ਉਸਦਾ ਵਿਆਹ ਨਵੰਬਰ 2015 ਵਿਚ ਜਲਾਲਾਬਾਦ ਵਾਸੀ ਸਾਗਰ ਕੁਮਾਰ ਪੁੱਤਰ ਰਾਕੇਸ਼ ਕੁਮਾਰ ਨਾਲ ਹੋਈ ਸੀ। ਜਿਸ ਤੋਂ ਬਾਅਦ ਉਸਦੇ ਘਰ ਵਿਚ ਇਕ ਕੁੜੀ ਸਾਨਵੀ ਅਤੇ ਮੁੰਡੇ ਯਸ਼ ਨੇ ਜਨਮ ਲਿਆ। ਵਿਆਹ ਸਮੇਂ ਉਸਦੇ ਪਿਤਾ ਨੇ ਉਸਨੂੰ ਆਪਣੀ ਹੈਸੀਅਤ ਦੇ ਹਿਸਾਬ ਨਾਲ ਦਾਜ ਦਿੱਤਾ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸਦੇ ਸਹੁਰੇ ਵਾਲੇ ਉਸਨੂੰ ਦਾਜ ਦੀ ਖ਼ਾਤਰ ਤੰਗ ਪ੍ਰੇਸ਼ਾਨ ਕਰਨ ਲੱਗੇ। ਪੀੜਤਾ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਸਦਾ ਪਤੀ ਚੰਡੀਗੜ੍ਹ ਦੇ ਮੋਹਾਲੀ ਵਿਚ ਜਾ ਕੇ ਟੈਕਸੀ ਕਿਰਾਏ ’ਤੇ ਚਲਾਉਣ ਲੱਗਾ ਅਤੇ 29 ਜੁਲਾਈ ਨੂੰ ਉਸਨੂੰ ਮੋਹਾਲੀ ਤੋਂ ਕਿਸੇ ਰੰਜਨਾ ਨਾਂ ਦੀ ਕੁੜੀ ਦਾ ਫੋਨ ਆਇਆ ਜੋ ਕਿ ਆਪਣੇ-ਆਪ ਨੂੰ ਸਾਗਰ ਦੀ ਪਤਨੀ ਦੱਸ ਰਹੀ ਸੀ।
ਇਹ ਵੀ ਪੜ੍ਹੋ- 2021 'ਚ ਦਰਜ ਹੋਈ FIR ਰੱਦ ਕਰਵਾਉਣ ਲਈ ਹਾਈ ਕੋਰਟ ਪਹੁੰਚੇ ਸੁਖਬੀਰ ਬਾਦਲ, ਜਾਣੋ ਕੀ ਸੀ ਮਾਮਲਾ
ਰੇਣੂ ਨੇ ਦੱਸਿਆ ਕਿ ਜਦ ਉਹ ਉਕਤ ਮੋਬਾਇਲ ਲੋਕੇਸ਼ਨ ਦੇ ਹਿਸਾਬ ਨਾਲ ਮੋਹਾਲੀ ਪਹੁੰਚੀ ਤਾਂ ਉੱਥੇ ਰੰਜਨਾ ਅਤੇ ਉਸਦਾ ਪਰਿਵਾਰ ਵੀ ਉਸਦੇ ਪਤੀ ਦੇ ਨਾਲ ਮੌਜੂਦ ਸੀ ਅਤੇ ਉਸਦੇ ਪਤੀ ਸਾਗਰ ਨੇ ਕਿਹਾ ਕਿ ਉਸਨੇ ਰੰਜਨਾ ਨਾਲ ਵਿਆਹ ਕਰ ਲਿਆ ਹੈ, ਜਿਸਦੀ ਸ਼ਿਕਾਇਤ ਉਸਨੇ ਚੰਡੀਗੜ੍ਹ ਥਾਣੇ ਵਿਚ ਦਿੱਤੀ ਤਾਂ ਉਸਦੇ ਪਤੀ ਨੇ ਲਿਖਤੀ ਰਾਜ਼ੀਨਾਮਾ ਕਰਦੇ ਹੋਏ ਉਸਦੇ ਪਿਤਾ ਵਲੋਂ ਦਿੱਤੇ 15 ਲੱਖ ਵਾਪਸ ਕਰਨ ਅਤੇ ਬੱਚਿਆਂ ਦੀ ਪ੍ਰਵਰਿਸ਼ ਦਾ ਖ਼ਰਚ ਚੁੱਕਣ ਦੀ ਗੱਲ ਕਹੀ ਪਰ ਅੱਜ ਤਕ ਇਕ ਰੁਪਇਆ ਵੀ ਨਹੀਂ ਦਿੱਤਾ। ਇਸਦੇ ਬਾਅਦ ਸਤੰਬਰ 2022 ਨੂੰ ਉਸਦਾ ਪਤੀ ਅਬੋਹਰ ਵਿਚ ਉਸਦੇ ਘਰ ਆਇਆ ਅਤੇ ਉਸ ਨਾਲ ਕੁੱਟਮਾਰ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇੰਨਾਂ ਹੀ ਨਹੀਂ ਜਾਂਦੇ ਸਮੇਂ ਉਸਨੇ ਦੁੱਧ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਜਿਸਦੇ ਪੀਣ ਕਾਰਨ ਉਸਦੀ ਹਾਲਤ ਖ਼ਰਾਬ ਹੋਈ ਤਾਂ ਗੁਆਂਢੀਆਂ ਨੇ ਉਸ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੇ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਖੜ੍ਹੇ ਕੀਤੇ 5 ਵੱਡੇ ਸਵਾਲ
21 ਸਤੰਬਰ ਨੂੰ ਜਦ ਉਹ ਆਪਣੇ ਸਹੁਰੇ ਜਲਾਲਾਬਾਦ ਗਈ ਤਾਂ ਉਸਦੇ ਸਹੁਰੇ ਵਾਲਿਆਂ ਨੇ ਵੀ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਵਸਾਉਣ ਤੋਂ ਇਨਕਾਰ ਕਰ ਦਿੱਤਾ। ਜਿਸਦੀ ਸ਼ਿਕਾਇਤ ਉਸਨੇ ਥਾਣਾ ਨੰ. 2 ਦੀ ਪੁਲਸ ਨੂੰ ਦਿੱਤੀ, ਜਿਸ ’ਤੇ ਪੁਲਸ ਨੇ 16 ਨਵੰਬਰ 22 ਨੂੰ ਉਸਦੇ ਪਤੀ ਸਾਗਰ ਕੁਮਾਰ, ਸਹੁਰਾ ਰਾਕੇਸ਼ ਕੁਮਾਰ, ਸੱਸ ਵੀਨਾ ਰਾਣੀ ਅਤੇ ਦਿਓਰ ਰਾਜਨ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਪਰ ਹੁਣ ਤਕ ਪੁਲਸ ਨੇ ਉਸਦੇ ਸਹੁਰੇ ਵਾਲਿਆਂ ਅਤੇ ਪਤੀ ’ਤੇ ਕੋਈ ਕਾਰਵਾਈ ਨਹੀਂ ਕੀਤੀ। ਧਰਨੇ ਦੌਰਾਨ ਪੀੜਤਾ ਨੇ ਪੁਲਸ ਪ੍ਰਸ਼ਾਸਨ ਤੋਂ ਉਸਦੇ ਪਤੀ ਅਤੇ ਸਹੁਰੇ ਵਾਲਿਆਂ ’ਤੇ ਸਖ਼ਤ ਕਾਰਵਾਈ ਕਰ ਕੇ ਉਸਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
‘ਭਾਰਤ ਜੋੜੋ ਯਾਤਰਾ’ ਦੌਰਾਨ ਰਾਜਾ ਵੜਿੰਗ ਨੂੰ ਧੱਕਾ ਮਾਰਨ ਦੀ ਵੀਡੀਓ ਵਾਇਰਲ, ਰਾਹੁਲ ਨੇ ਨਹੀਂ ਦਿੱਤਾ ਦਖ਼ਲ
NEXT STORY