ਮਾਨਸਾ (ਮਿੱਤਲ)— ਪਠਾਨਕੋਟ ਵਿਖੇ ਹੋਈਆਂ 64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿਚ ਹੈਂਡਬਾਲ ਅੰਡਰ-14 ਵਿਚ ਜ਼ਿਲਾ ਮਾਨਸਾ ਦੇ ਗੁਰੂ ਹਰਗੋਬਿੰਦ ਪਬਲਿਕ ਸ.ਸ. ਸਕੂਲ ਜੋੜਕੀਆਂ ਦੇ ਬੱਚਿਆਂ ਨੇ ਪੰਜਾਬ ਵਿਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਕੇ ਸੋਨ ਤਗਮਾ ਜਿੱਤਿਆ। ਇਸ ਮੌਕੇ ਉਨ੍ਹਾਂ ਨਾਲ ਕੋਚ ਮਨਜੀਤ ਸਿੰਘ, ਤੇਜਾ ਸਿੰਘ, ਸੁਖਵਿੰਦਰ ਸਿੰਘ ਵੀ ਮੌਜੂਦ ਸਨ। ਇਸ ਟੀਮ ਦਾ ਨਹਿਰੂ ਕਾਲਜ ਖੇਡ ਸਟੇਡੀਅਮ ਮਾਨਸਾ ਵਿਖੇ ਪਹੁੰਚਣ 'ਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਭਰਵਾਂ ਸਵਾਗਤ ਕੀਤਾ ਅਤੇ ਟੀਮ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮੋਫਰ ਨੇ ਕਿਹਾ ਕਿ ਮਾਨਸਾ ਜ਼ਿਲੇ ਨੂੰ ਭਾਵੇਂ ਪੱਛੜਿਆ ਕਿਹਾ ਜਾ ਰਿਹਾ ਹੈ, ਪਰ ਇੱਥੋਂ ਦੇ ਹੋਣਹਾਰ ਨੌਜਵਾਨਾਂ ਨੇ ਪੰਜਾਬ ਹੀ ਨਹੀਂ ਸਗੋਂ ਏਸ਼ੀਆ ਵਿਚ ਮੱਲਾਂ ਮਾਰ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਨੌਜਵਾਨ ਨੂੰ ਆਪਣੀ ਮਨਪਸੰਦ ਦੀ ਖੇਡ ਖੇਡਣੀ ਚਾਹੀਦੀ ਹੈ ਤਾਂ ਕਿ ਸਰੀਰ ਤੰਦਰੁਸਤ ਰਹਿ ਸਕੇ। ਇਸ ਮੌਕੇ ਜ਼ਿਲਾ ਖੇਡ ਅਫਸਰ ਹਰਭਿੰਦਰ ਸਿੰਘ, ਪ੍ਰਿੰਸੀਪਲ ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਬਹਿਣੀਵਾਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਇਸ ਤੋਂ ਇਲਾਵਾ ਜੇਤੂ ਟੀਮ ਨੂੰ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਮੈਂਬਰ ਜ਼ਿਲਾ ਪ੍ਰੀਸ਼ਦ ਜਸਪਿੰਦਰ ਕੌਰ ਮੀਆਂ, ਸਰਪੰਚ ਪਰਮਜੀਤ ਸਿੰਘ ਪੰਮੀ ਰਾਏਪੁਰ, ਸੁੱਖੀ ਭੰਮੇ ਨੇ ਵੀ ਮੁਬਾਰਕਬਾਦ ਦਿੱਤੀ।
'ਆਪ' ਵਿਧਾਇਕਾ ਰੂਬੀ ਨੂੰ ਬਾਦਲ ਨੇ ਕਿਹਾ- 'ਤੂੰ ਕੁੜੀਏ ਮੈਨੂੰ ਆਪਣੇ ਵਿਆਹ 'ਤੇ ਨਹੀਂ ਸੱਦਿਆ'
NEXT STORY