ਬਠਿੰਡਾ(ਬਿਊਰੋ)— ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦਾ ਵਿਆਹ ਹੋਇਆ। ਇਸ ਵਿਆਹ ਸਮਾਗਮ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ 'ਆਪ' ਦੇ ਸਾਰੇ ਸੰਸਦ ਮੈਂਬਰ ਅਤੇ ਵਿਧਾਇਕਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਸ਼ਾਮਲ ਹੋਏ।
ਰੂਬੀ ਦੇ ਵਿਆਹ ਦੀ ਖਬਰ ਸੁਣਦੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੂਬੀ ਨੂੰ ਵਿਆਹ ਦੀ ਵਧਾਈ ਦੇਣ ਲਈ ਫੋਨ ਕੀਤਾ ਪਰ ਫੋਨ ਬੰਦ ਹੋਣ ਕਾਰਨ ਉਸ ਦੇ ਪਤੀ ਸਾਹਿਲ ਪੁਰੀ ਦੇ ਫੋਨ 'ਤੇ ਫੋਨ ਕੀਤਾ। ਸਾਹਿਲ ਨੂੰ ਦੱਸਿਆ ਕਿ ਉਹ ਪ੍ਰਕਾਸ਼ ਸਿੰਘ ਬਾਦਲ ਬੋਲ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕਾ ਰੂਬੀ ਨਾਲ ਗੱਲਬਾਤ ਕੀਤੀ ਅਤੇ ਕਿਹਾ 'ਤੂੰ ਕੁੜੀਏ ਮੈਨੂੰ ਆਪਣੇ ਵਿਆਹ 'ਤੇ ਨਹੀਂ ਸੱਦਿਆ? ਮੈਨੂੰ ਤਾਂ ਹਰਸਿਮਰਤ ਤੋਂ ਪਤਾ ਲੱਗਿਆ ਤੇਰੇ ਵਿਆਹ ਦਾ।'
ਦੂਜੇ ਪਾਸੇ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪ ਵਿਧਾਇਕਾ ਰੂਬੀ ਦੇ ਘਰ ਦਾ ਦੌਰਾ ਕੀਤਾ। ਉਨ੍ਹਾਂ ਨੇ ਨਵ-ਵਿਆਹੁਤਾ ਜੋੜੇ ਨੂੰ ਸ਼ਗਨ ਭੇਂਟ ਕੀਤਾ। ਉਨ੍ਹਾਂ ਨੂੰ ਦੱਸਿਆ ਕਿ ਕੱਲ ਵੱਡੇ ਬਾਦਲ ਸਾਹਿਬ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੂੰ ਦੱਸਿਆ ਸੀ ਕਿ ਰੂਬੀ ਦਾ ਵਿਆਹ ਹੈ। ਇਸ 'ਤੇ ਉਨ੍ਹਾਂ ਤੁਹਾਨੂੰ ਫੋਨ ਕੀਤਾ ਸੀ। ਉਨ੍ਹਾਂ ਨੇ ਰੂਬੀ ਦੇ ਪਤੀ ਸਾਹਿਲ ਪੁਰੀ ਨਾਲ ਉਨ੍ਹਾਂ ਦੇ ਕੰਮ ਬਾਰੇ ਵਿਚ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਪੱਤਰਕਾਰ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਚੋਣ ਸਿਹਤ ਵਿਭਾਗ ਵਿਚ ਬਲਾਕ ਐਕਸਟੈਂਸ਼ਨ ਐਜੂਕੇਟਰ ਦੇ ਤੌਰ 'ਤੇ ਹੋ ਗਈ। ਹੁਣ ਉਹ ਸੰਗਤ ਮੰਡੀ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਪੰਜਾਬ ਸੰਗੀਤ ਨਾਟਕ ਅਕਾਦਮੀ ਦਾ 'ਚਹੁੰ ਕੁੰਟਾਂ ਦਾ ਮੇਲਾ' ਅੱਜ ਤੋਂ
NEXT STORY