ਬਠਿੰਡਾ (ਜ. ਬ.)-ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਪੰਜਾਬ ’ਚ ਸਰਕਾਰ ਵੱਲੋਂ ਸ਼ਨੀਵਾਰ ਤੇ ਐਤਵਾਰ ਨੂੰ ਕੀਤੀ ਗਈ ਤਾਲਾਬੰਦੀ ਦੌਰਾਨ ਸ਼ਨੀਵਾਰ ਨੂੰ ਬਠਿੰਡਾ ’ਚ ਮੁਕੰਮਲ ਤੌਰ ’ਤੇ ਬਾਜ਼ਾਰ ਬੰਦ ਰਹੇ। ਮੈਡੀਕਲ ਸਟੋਰਾਂ ਤੇ ਕੁਝ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਸਾਰੇ ਮੁੱਖ ਬਾਜ਼ਾਰ ਤੇ ਬਾਹਰੀ ਇਲਾਕਿਆਂ ’ਚ ਸਥਿਤ ਦੁਕਾਨਾਂ ਬੰਦ ਰਹੀਆਂ।
ਬਾਜ਼ਾਰ ਬੰਦ ਰਹਿਣ ਕਾਰਣ ਸੜਕਾਂ ’ਤੇ ਆਵਾਜਾਈ ਵੀ ਬਹੁਤ ਘੱਟ ਰਹੀ। ਹਾਲਾਂਕਿ ਹਸਪਤਾਲਾਂ ’ਚ ਦਾਖਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਮੁਲਾਜ਼ਮ ਆਦਿ ਬਾਹਰ ਨਿਕਲੇ ਪਰ ਕਾਰੋਬਾਰੀਆਂ ਨੇ ਆਪਣੇ ਕੰਮਕਾਜ ਪੂਰੀ ਤਰ੍ਹਾਂ ਬੰਦ ਰੱਖੇ। ਪੁਲਸ ਵੱਲੋਂ ਵੀ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਤੇ ਬਾਹਰਪਘੁੰਮਣ ਵਾਲੇ ਲੋਕਾਂ ਦੀ ਜਾਂਚ ਕੀਤੀ ਗਈ।
ਆਵਾਜਾਈ ਘੱਟ ਹੋਣ ਕਾਰਣ ਟ੍ਰੈਫਿਕ ਪੁਲਸ ਦੀਆਂ ਨਾਕਾਬੰਦੀਆਂ ਵੀ ਘੱਟ ਦਿਖਾਈ ਦਿੱਤੀਆਂ। ਲਾਕਡਾਊਨ ਨੂੰ ਦੇਖਦਿਆਂ ਜ਼ਿਆਦਾਤਰ ਲੋਕ ਆਪਣੇ ਘਰਾਂ ’ਚ ਰਹੇ, ਜਿਸ ਕਾਰਨ ਬੱਸਾਂ ਵੀ ਸੜਕਾਂ ’ਤੇ ਘੱਟ ਦਿਖਾਈ ਦਿੱਤੀਆਂ। ਮੁੱਖ ਬੱਸ ਸਟੈਂਡ ਪੂਰੀ ਤਰ੍ਹਾਂ ਸੁੰਨਸਾਨ ਪਿਆ ਰਿਹਾ ਤੇ ਜ਼ਿਆਦਾਤਰ ਨਿੱਜੀ ਬੱਸਾਂ ਨਹੀਂ ਚੱਲੀਆਂ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।
ਇਸ ਦੌਰਾਨ ਪੁਲਸ ਨੇ ਕਈ ਥਾਵਾਂ ’ਤੇ ਚੈਕਿੰਗ ਵੀ ਕੀਤੀ ਤੇ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਗਈ। ਤਾਲਾਬੰਦੀ ਦੌਰਾਨ ਸ਼ਰਾਬ ਦੇ ਠੇਕੇ ਵੀ ਬੰਦ ਰਹੇ, ਹਾਲਾਂਕਿ ਕੁਝ ਠੇਕਿਆਂ ’ਤੇ ਸ਼ਰਾਬ ਚੋਰੀ-ਛੁਪੇ ਵਿਕਦੀ ਵੀ ਰਹੀ। ਮਹਾਨਗਰ ਦੀ ਮੁੱਖ ਸਬਜ਼ੀ ਮੰਡੀ ’ਚ ਵੀ ਕੰਮਕਾਜ ਬੰਦ ਰਿਹਾ ਤੇ ਮੰਡੀ ਸੁੰਨਸਾਨ ਪਈ ਰਹੀ।
ਪਿੰਡ ਮੌਜੇ ਵਾਲਾ ਦੇ ਕਿਸਾਨ ਬਲਵੀਰ ਸਿੰਘ ਦੀ ਦਿੱਲੀ ਅੰਦੋਲਨ ਤੋਂ ਪਰਤਦਿਆਂ ਮੌਤ
NEXT STORY