ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਧਿਕਾਰੀਆਂ ਅਤੇ ਸੀ. ਬੀ. ਆਰ. ਆਈ. ਦੇ ਪ੍ਰਤੀਨਿਧੀਆਂ ਨੂੰ ਮਾਤਾ ਮਨਸਾ ਦੇਵੀ ਤੀਰਥ ਅਸਥਾਨ, ਪੰਚਕੂਲਾ ਦੇ ਨੁਮਾਇੰਦਿਆਂ ਨੂੰ ਨਿਰਦੇਸ਼ ਦਿੱਤੇ ਕਿ ਮਾਸਟਰ ਪਲਾਨ ਅਤੇ ਨਵੀਨੀਕਰਨ ਨੂੰ ਤੇਜ਼ੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਜਲਦ ਹੀ ਮਾਤਾ ਮਨਸਾ ਦੇਵੀ ਮੰਦਰ ਅਤੇ ਅਸਥਾਨ ਨੂੰ ਸ਼ਾਨਦਾਰ ਦਿੱਖ ਦਿੱਤੀ ਜਾਵੇਗੀ ਅਤੇ ਜਲਦ ਹੀ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ।
ਮੁੱਖ ਮੰਤਰੀ ਆਪਣੀ ਰਿਹਾਇਸ਼ ਸੰਤ ਕਬੀਰ ਕੁਟੀਰ ਵਿਖੇ ਮਾਤਾ ਮਨਸਾ ਦੇਵੀ ਤੀਰਥ ਅਸਥਾਨ, ਪੰਚਕੂਲਾ ਦੇ ਨਵੀਨੀਕਰਨ ਅਤੇ ਮਾਸਟਰ ਪਲਾਨ ਸਬੰਧੀ ਇਕ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿਚ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ, ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਕਮਲ ਗੁਪਤਾ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਵੀ ਹਾਜ਼ਰ ਸਨ। ਮੀਟਿੰਗ ਵਿਚ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਯੋਜਨਾ ਅਨੁਸਾਰ ਕਾਸ਼ੀ ਵਿਸ਼ਵਨਾਥ ਮੰਦਿਰ ਕਾਰੀਡੋਰ ਦੀ ਤਰਜ਼ ’ਤੇ ਮਾਤਾ ਮਨਸਾ ਦੇਵੀ ਮੰਦਿਰ ਦਾ ਨਵੀਨੀਕਰਨ ਕੀਤਾ ਜਾਵੇਗਾ। ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ (CBRI), ਰੁੜਕੀ ਵੱਲੋਂ ਇਸ ਦਾ ਖ਼ਾਕਾ ਤਿਆਰ ਕੀਤਾ ਗਿਆ ਹੈ।
ਸ਼ਕਤੀ ਦੁਆਰ ਤੋਂ ਸ਼ੁਰੂ ਹੋਵੇਗੀ ਮਾਤਾ ਮਨਸਾ ਦੇਵੀ ਦੇ ਦਰਸ਼ਨ ਦੀ ਯਾਤਰਾ
ਮੀਟਿੰਗ ’ਚ ਦੱਸਿਆ ਗਿਆ ਕਿ ਮਾਸਟਰ ਪਲਾਨ ਦੇ ਮੰਦਰ ਨੂੰ ਸ਼ਾਨਦਾਰ ਦਿੱਖ ਦੇਣ ਲਈ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਮੁੱਖ ਮੰਦਰ ਤਕ ਪਹੁੰਚਣ ਦੀ ਯਾਤਰਾ ਲਈ ਸ਼ਕਤੀ ਦੁਆਰ ਤੋਂ ਸ਼ੁਰੂਆਤ ਹੋਵੇਗੀ। ਇਥੋਂ ਮੁੱਖ ਮੰਦਰ ਤੱਕ ਸ਼ਕਤੀ ਕਾਰੀਡੋਰ ਬਣਾਇਆ ਜਾਵੇਗਾ ਤੇ ਇਸ ਮਾਰਗ ਦਾ ਨਾਂ ਸ਼ਕਤੀ ਪਥ ਰੱਖਿਆ ਜਾਵੇਗਾ। ਸ਼ਕਤੀ ਪਥ ’ਤੇ ਚਲਦੇ ਹੋਏ ਸ਼ਰਧਾਲੂ ਮਾਤਾ ਮਨਸਾ ਦੇਵੀ ਦੇ ਮੁੱਖ ਮੰਦਰ ਪਹੁੰਚਣਗੇ। ਤੀਰਥ ਅਸਥਾਨ ’ਤੇ ਸ਼ਾਨਦਾਰ ਹਨੂਮਾਨ ਵਾਟਿਕਾ ਵੀ ਬਣਾਈ ਜਾਵੇਗੀ। ਇਥੇ 108 ਫੁੱਟ ਉੱਚੀ ਭਗਵਾਨ ਹਨੂਮਾਨ ਜੀ ਦੀ ਮੂਰਤੀ (ਬੈਠੀ ਹੋਈ ਮੁਦਰਾ ’ਚ) ਵੀ ਬਣੇਗੀ, ਜੋ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣੇਗੀ।
ਤੀਹਰੇ ਕਤਲਕਾਂਡ ਦੀ ਸੁਲਝੀ ਗੁੱਥੀ, ਤਲਵੰਡੀ ਕਲਾਂ ’ਚ ਗੋਲ਼ੀਆਂ ਚਲਾਉਣ ਵਾਲਾ ਨਿਕਲਿਆ ਕਾਤਲ
NEXT STORY