ਚੰਡੀਗੜ੍ਹ, (ਭੁੱਲਰ)— ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਵੋਟਰਾਂ ਦੀ ਸਹੂਲਤ ਲਈ ਮਿਤੀ 19 ਮਈ, 2019 ਦਿਨ ਐਤਵਾਰ ਨੂੰ ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਲੋਕ ਪ੍ਰਤੀਨਿਧਤਾ ਕਾਨੂੰਨ ਤੇ ਚੋਣ ਕਮਿਸ਼ਨ ਦੀ ਹਦਾਇਤਾਂ ਅਧੀਨ ਇਹ ਛੁੱਟੀ ਦਾ ਐਲਾਨ ਕੀਤਾ ਹੈ। ਉਦਯੋਗਿਕ ਯੂਨਿਟਾਂ, ਵਪਾਰਕ ਦੁਕਾਨਾਂ ਅਤੇ ਅਦਾਰਿਆਂ 'ਚ ਕੰੰਮ ਕਰਦੇ ਵਰਕਰਾਂ ਨੂੰ ਵੀ 19 ਮਈ, 2019 ਨੂੰ ਸਮੇਤ ਤਨਖਾਹ ਛੁੱਟੀ ਹੋਵੇਗੀ।
ਵਪਾਰੀ ਤੋਂ ਪਿਸਤੌਲ ਦੀ ਨੋਕ ’ਤੇ 2 ਲੁਟੇਰੇ ਢਾਈ ਲੱਖ ਰੁਪਏ ਖੋਹ ਕੇ ਫਰਾਰ
NEXT STORY