ਲੁਧਿਆਣਾ (ਪੰਕਜ)- ਕਈ ਸਾਲਾਂ ਤੋਂ ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ, ਉਸ ਦੇ ਸਾਥੀ ਅਤੇ ਵਿਦੇਸ਼ ਤੋਂ ਭਾਰਤ ’ਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿਵਾਉਣ ਵਾਲੇ ਗੋਲਡੀ ਬਰਾੜ ਗੈਂਗ ਨੂੰ 5 ਸੂਬਿਆਂ ’ਚ ਚਲਾਉਣ ਵਾਲੀ ਮਾਇਆ ਮੈਡਮ ਉਰਫ ਸੀਮਾ ਮਲਹੋਤਰਾ ਉਰਫ ਰੇਨੂੰ ਨੂੰ ਜੈਪੁਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਹੋਈ ਪੁੱਛਗਿਛ ਤੋਂ ਬਾਅਦ ਪੁਲਸ ਨੇ ਬਠਿੰਡਾ ਜੇਲ੍ਹ ’ਚ ਬੰਦ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਜਤਿੰਦਰ ਉਰਫ ਜੋਕਰ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲਿਆਂਦਾ ਹੈ।
ਜਾਣਕਾਰੀ ਮੁਤਾਬਕ ਜੈਪੁਰ ਪੁਲਸ ਕੋਲ ਪਿਛਲੇ ਲੰਬੇ ਸਮੇਂ ਤੋਂ ਵੱਡੇ ਕਾਰੋਬਾਰੀ ਐਕਸਟਾਰਸ਼ਨ ਲਈ ਆ ਰਹੀਆਂ ਕਾਲਾਂ ਦੀਆਂ ਸ਼ਿਕਾਇਤਾਂ ਲੈ ਕੇ ਪੁੱਜ ਰਹੇ ਸਨ। ਉਨ੍ਹਾਂ ਦਾ ਦੋਸ਼ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਗੈਂਗਸਟਰਾਂ ਵਲੋਂ ਫਾਇਰਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਹਰਕਤ ’ਚ ਆਈ ਜੈਪੁਰ ਪੁਲਸ ਨੇ ਜਦੋਂ ਇਸ ਮਾਮਲੇ ਦੀ ਤਹਿ ਤਕ ਜਾਣ ਦਾ ਯਤਨ ਕੀਤਾ ਤਾਂ ਸਾਹਮਣੇ ਆਇਆ ਕਿ ਲਾਰੈਂਸ ਦੇ ਜੇਲ੍ਹ ’ਚ ਬੰਦ ਰਹਿਣ ਅਤੇ ਗੋਲਡੀ ਬਰਾੜ ਦੇ ਵਿਦੇਸ਼ ’ਚ ਹੋਣ ਦੇ ਬਾਵਜੂਦ ਇਸ ਗੈਂਗ ਦੇ ਐਕਸਟਾਰਸ਼ਨ ਦਾ ਕਾਰੋਬਾਰ ਚਲਾਉਣ ਵਾਲਾ ਕੋਈ ਹੋਰ ਨਹੀਂ, ਇਕ ਔਰਤ ਹੈ, ਜਿਸ ਤੋਂ ਬਾਅਦ ਕਈ ਦਿਨਾਂ ਦੀ ਜਾਂਚ ਤੋਂ ਬਾਅਦ ਪੁਲਸ ਨੇ ਆਖਿਰਕਾਰ ਮਾਇਆ ਮੈਡਮ ਉਰਫ ਰੇਨੂੰ ਉਰਫ ਸੀਮਾ ਮਲਹੋਤਰਾ (50) ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਪੁੱਛਗਿੱਛ ਦੌਰਾਨ ਜੋ ਖੁਲਾਸੇ ਕੀਤੇ ਹਨ, ਉਹ ਹੈਰਾਨ ਕਰ ਦੇਣ ਵਾਲੇ ਹਨ।
ਇਹ ਵੀ ਪੜ੍ਹੋ- ਤਾਂ ਇਸ ਕਾਰਨ ਵਾਪਸ ਨਹੀਂ ਮਿਲਦੇ ਤੁਹਾਡੇ 'ਖੋਹੇ' ਹੋਏ ਫ਼ੋਨ..., ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਪਿਛਲੇ ਕੁਝ ਸਾਲਾਂ ਤੋਂ ਮਾਇਆ ਮੈਡਮ ਲਾਰੈਂਸ ਗੈਂਗ ਦਾ ਅਪਰਾਧਿਕ ਨੈੱਟਵਰਕ ਚਲਾਉਣ ਦਾ ਕੰਮ ਕਰ ਰਹੀ ਸੀ। ਉਸ ਨੂੰ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਵਲੋਂ ਵਿਦੇਸ਼ ਤੋਂ ਸੰਪਰਕ ਕਰ ਕੇ ਕਿਸ ਵਪਾਰੀ ਨੂੰ ਅਗਲਾ ਨਿਸ਼ਾਨਾ ਬਣਾਉਣਾ ਹੈ, ਦਾ ਕੰਮ ਸੌਂਪਿਆ ਜਾਂਦਾ ਸੀ।
ਪੁਲਸ ਜਾਂਚ ’ਚ ਮਾਇਆ ਮੈਡਮ ਨੇ ਖੁਲਾਸਾ ਕੀਤਾ ਕਿ ਉਸ ਦਾ ਕੰਮ 5 ਸੂਬਿਆਂ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਲਾਰੈਂਸ-ਗੋਲਡੀ ਬਰਾੜ ਗੈਂਗ ਦੇ ਗੈਂਗਸਟਰਾਂ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਮਦਦ ਮੁਹੱਈਆ ਕਰਵਾਉਣਾ, ਜੇਲ੍ਹ ’ਚ ਗੈਂਗਸਟਰਾਂ ਦੇ ਲਈ ਖਰਚੇ ਦਾ ਪ੍ਰਬੰਧ ਕਰਨਾ, ਕਿਸ ਨੂੰ ਕਿਸ ਜੇਲ੍ਹ ਵਿਚ ਟ੍ਰਾਂਸਫਰ ਕਰਵਾਉਣਾ ਹੈ, ਦੀ ਰਣਨੀਤੀ ਬਣਾਉਣਾ, ਉਨ੍ਹਾਂ ਦੇ ਲਈ ਵਕੀਲਾਂ ਦਾ ਪ੍ਰਬੰਧ ਕਰਨ ਸਮੇਤ ਹੋਰ ਸਹੂਲਤਾਂ ਦੇਖਣਾ ਸੀ।
ਪੁਲਸ ਮੁਤਾਬਕ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਗੈਂਗਸਟਰ ਰਜਿੰਦਰ ਉਰਫ ਜੋਕਰ, ਜੋ ਕਿ ਬਠਿੰਡਾ ਜੇਲ੍ਹ ਵਿਚ ਬੰਦ ਹੈ, ਪਿਛਲੇ ਕੁਝ ਸਮੇਂ ਤੋਂ ਮੈਡਮ ਮਾਇਆ ਦੀ ਮਦਦ ਨਾਲ ਲਾਰੈਂਸ ਅਤੇ ਗੋਲਡੀ ਬਰਾੜ ਗੈਂਗ ਤੋਂ ਵੱਖਰਾ ਆਪਣਾ ਐਕਸਟਾਰਸ਼ਨ ਦਾ ਗੈਂਗ ਚਲਾ ਰਿਹਾ ਸੀ। ਜੇਲ੍ਹ ਤੋਂ ਹੀ ਉਹ ਮਾਇਆ ਮੈਡਮ ਨੂੰ ਪੂਰਾ ਪਲਾਨ ਤਿਆਰ ਕਰ ਕੇ ਦਿੰਦਾ ਸੀ, ਜਿਸ ਨੂੰ ਅਮਲੀ ਜਾਮਾ ਪਹਿਨਾਉਣਾ ਮਾਇਆ ਦੀ ਜ਼ਿੰਮੇਵਾਰੀ ਹੁੰਦੀ ਸੀ।
ਇਹ ਵੀ ਪੜ੍ਹੋ- ਜੈ ਸ਼ਾਹ ਤੋਂ ਬਾਅਦ ਇਹ ਸੰਭਾਲਣਗੇ BCCI ਦਾ ਕਾਰਜਭਾਰ, ਪ੍ਰਧਾਨ ਰੋਜਰ ਬਿੰਨੀ ਨੇ ਕੀਤਾ ਨਿਯੁਕਤ
ਜੋਕਰ ਵਲੋਂ ਮੁੱਖ ਤੌਰ ’ਤੇ ਰਾਜਸਥਾਨ ਦੇ ਸ਼ਹਿਰ ਜੈਪੁਰ ਦੇ ਕਾਰੋਬਾਰੀਆਂ ਦੀ ਪੂਰੀ ਡਿਟੇਲ ਕੱਢ ਕੇ ਐਕਸਟਾਰਸ਼ਨ ਲਈ ਜੇਲ੍ਹ ਤੋਂ ਹੀ ਕਾਲ ਕੀਤੀ ਜਾਂਦੀ ਸੀ। ਜੈਪੁਰ ਪੁਲਸ ਨੇ ਕਾਰੋਬਾਰੀਆਂ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਜਦੋਂ ਉਨ੍ਹਾਂ ਦੇ ਫੋਨ ਟ੍ਰੇਸਿੰਗ ’ਤੇ ਲਾਏ ਤਾਂ ਸਪੱਸ਼ਟ ਹੋਇਆ ਕਿ ਜ਼ਿਆਦਾਤਰ ਕਾਰੋਬਾਰੀਆਂ ਨੂੰ ਕਾਲ ਬਠਿੰਡਾ ਦੀ ਜੇਲ੍ਹ ਤੋਂ ਆ ਰਹੀ ਹੈ ਅਤੇ ਜਿਨ੍ਹਾਂ ਨੰਬਰਾਂ ਤੋਂ ਉਨ੍ਹਾਂ ਨੂੰ ਧਮਕੀਆਂ ਭਰੀ ਕਾਲ ਆ ਰਹੀ ਸੀ, ਉਨ੍ਹਾਂ ਹੀ ਨੰਬਰਾਂ ਤੋਂ ਜੋਕਰ ਮਾਇਆ ਮੈਡਮ ਦੇ ਨਾਲ ਲਗਾਤਾਰ ਸੰਪਰਕ ਵਿਚ ਸੀ।
ਜੈਪੁਰ ਪੁਲਸ ਵਲੋਂ ਮੈਡਮ ਮਾਇਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬਠਿੰਡਾ ਜੇਲ੍ਹ ਵਿਚ ਬੰਦ ਰਜਿੰਦਰ ਉਰਫ ਜੋਕਰ ਨੂੰ ਵੀ ਪ੍ਰੋਟੈਕਸ਼ਨ ਵਾਰੰਟ ’ਤੇ ਲੈ ਲਿਆ ਗਿਆ ਹੈ, ਜਿਥੇ ਦੋਵਾਂ ਨੂੰ ਸਾਹਮਣੇ ਬਿਠਾ ਕੇ ਹੋਣ ਵਾਲੀ ਪੁੱਛਗਿਛ ਵਿਚ ਕਈ ਖੁਲਾਸੇ ਹੋਣੇ ਤੈਅ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਚੁੱਕਿਆ ਨਿਵੇਕਲਾ ਕਦਮ ; ਬਾਕੀ ਪਿੰਡਾਂ ਲਈ ਵੀ ਪੇਸ਼ ਕੀਤੀ ਮਿਸਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਹੀਂ ਬਾਜ਼ ਆ ਰਹੇ ਪਾਕਿਸਤਾਨੀ ਸਮੱਗਲਰ, ਇਕ ਵਾਰ ਫ਼ਿਰ ਡਰੋਨ ਨਾਲ ਭੇਜੀ 1 ਕਿੱਲੋ ਹੈਰੋਇਨ ਤੇ 500 ਗ੍ਰਾਮ ਆਈਸ
NEXT STORY