ਘੱਗਾ, (ਸਨੇਹੀ)- ਬੀਤੀ ਦੇਰ ਰਾਤ ਇਕ ਸਡ਼ਕ ਹਾਦਸੇ ’ਚ ਘੱਗਾ ਦੇ ਇਕ ਮੈਡੀਕਲ ਵਿਦਿਆਰਥੀ ਦੀ ਮੌਤ ਹੋ ਗਈ ਹੈ, ਜਿਸ ਕਾਰਨ ਸਮੁੱਚੇ ਕਸਬੇ ਵਿਚ ਸੋਗ ਦੀ ਲਹਿਰ ਦੌਡ਼ ਗਈ। ਜਾਣਕਾਰੀ ਅਨੁਸਾਰ ਵਿਨੀਤ ਵਿੰਨੀ ਕੁਮਾਰ ਪੁੱਤਰ ਪਵਨ ਕੁਮਾਰ ਜੈਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਘੱਗਾ ਜੋ ਜਲੰਧਰ ਸਥਿਤ ਪਿਮਸ ਵਿਖੇ ਡਾਕਟਰੀ ਦੀ ਪਡ਼੍ਹਾਈ ਕਰ ਰਿਹਾ ਸੀ, ਜਦੋਂ ਦੇਰ ਰਾਤ ਆਪਣੇ ਦੋ ਹੋਰਨਾਂ ਵਿਦਿਆਰਥੀ ਸਾਥੀਆਂ ਸਮੇਤ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਲੰਧਰ ਤੋਂ ਫਗਵਾਡ਼ੇ ਵੱਲ ਜਾ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਿਸ ਦਾ ਪੋਸਟਮਾਰਟਮ ਉਪਰੰਤ ਘੱਗਾ ਦੇ ਰਾਮ ਬਾਗ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਦਰਦਨਾਕ ਹਾਦਸੇ ’ਚ ਉਸ ਦੇ ਦੋਵੇਂ ਸਾਥੀ ਵਿਦਿਆਰਥੀਆਂ ਤੇਜ ਪਾਲ ਸਿੰਘ ਵਾਸੀ ਬਠਿੰਡਾ ਅਤੇ ਹਰਕੁਲਦੀਪ ਸਿੰਘ ਵਾਸੀ ਬਟਾਲਾ ਦੀ ਵੀ ਮੌਤ ਹੋ ਗਈ ਹੈ। ਅੰਤਿਮ ਸੰਸਕਾਰ ਮੌਕੇ ਸਿਆਸੀ ’ਤੇ ਸਮਾਜਿਕ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ ।
ਕਰੰਟ ਲੱਗਣ ਕਾਰਨ ਕਿਸਾਨ ਦੀ ਦਰਦਨਾਕ ਮੌਤ
NEXT STORY