ਡੇਰਾਬੱਸੀ (ਅਨਿਲ) : ਮੁਬਾਰਕਪੁਰ ਰਾਮਗੜ੍ਹ ਰੋਡ 'ਤੇ ਸਥਿਤ ਨਾਚੀਕੇਤਾ ਪੇਪਰ ਮਿੱਲ 'ਚ ਬੀਤੀ ਰਾਤ ਕਰੀਬ 10 ਵਜੇ ਵਾਪਰੇ ਹਾਦਸੇ 'ਚ 50 ਸਾਲਾ ਹੈਲਪਰ ਸੀਤਾ ਰਾਮ ਪੁੱਤਰ ਮੋਟਕੀ ਪਾਸਵਾਨ ਵਾਸੀ ਜ਼ਿਲ੍ਹਾ ਸਰਸਾ ਬਿਹਾਰ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏ. ਐੱਸ. ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪੇਪਰ ਮਿੱਲ ਵਿਚ ਕੰਮ ਕਰਦੇ ਉਸ ਦੇ ਜਵਾਈ ਮਨੀਸ਼ ਦੇ ਬਿਆਨਾਂ ’ਤੇ ਸੀਆਰਪੀਸੀ 174 ਤਹਿਤ ਕਾਰਵਾਈ ਕੀਤੀ ਗਈ ਹੈ। ਮਨੀਸ਼ ਨੇ ਆਪਣੇ ਬਿਆਨ ''ਚ ਇਸ ਨੂੰ ਮਹਿਜ਼ ਹਾਦਸਾ ਦੱਸਿਆ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਜਵਾਈ ਮਨੀਸ਼ ਨੇ ਦੱਸਿਆ ਕਿ ਸੀਤਾ ਰਾਮ ਫਿਲਹਾਲ 8 ਮਹੀਨਿਆਂ ਤੋਂ ਇਕ ਠੇਕੇਦਾਰ ਰਾਹੀਂ ਕੰਪਨੀ 'ਚ ਹੈਲਪਰ ਦਾ ਕੰਮ ਕਰ ਰਿਹਾ ਸੀ ਅਤੇ ਉਸ ਦੇ ਨਾਲ ਮੁਬਾਰਕਪੁਰ ''ਚ ਕਿਰਾਏ ''ਤੇ ਰਹਿ ਰਿਹਾ ਸੀ। ਜਾਂਚ ਅਧਿਕਾਰੀ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 10 ਵਜੇ ਨਾਚੀਕੇਤਾ ਪੇਪਰ ਮਿੱਲ 'ਚ ਵਾਪਰਿਆ ਹੈ। ਸੀਤਾਰਾਮ ਅਤੇ ਉਸ ਦਾ ਜਵਾਈ ਮਨੀਸ਼ ਵੀ ਇਸੇ ਫੈਕਟਰੀ ਵਿੱਚ ਡਿਊਟੀ ’ਤੇ ਮੌਜੂਦ ਸਨ। ਇਸ ਦੌਰਾਨ ਕਨਵੇਅਰ ''ਤੇ ਲੱਗੇ ਗੱਤੇ ਨੂੰ ਹਟਾਉਣ ਦੌਰਾਨ ਸੀਤਾਰਾਮ ਦਾ ਪੈਰ ਤਿਲਕ ਗਿਆ ਅਤੇ ਉਹ ਮਿੱਕਸਰ ਨਾਲ ਭਰੇ ਟੋਏ ''ਚ ਜਾ ਡਿੱਗਾ। ਉਸ ਦੇ ਸਿਰ ''ਤੇ ਡੂੰਘੀ ਸੱਟ ਲੱਗੀ। ਹਾਲਾਂਕਿ ਉਸ ਨੂੰ ਤੁਰੰਤ ਬਾਹਰ ਕੱਢ ਕੇ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਸੁਨਿਆਰਿਆਂ ਨਾਲ ਠੱਗੀ ਮਾਰਨ ਵਾਲੀ ਕੁੜੀ ਗ੍ਰਿਫ਼ਤਾਰ
NEXT STORY