ਬਠਿੰਡਾ (ਸੁਖਵਿੰਦਰ)- ਸਿਵਲ ਲਾਈਨ ਪੁਲਸ ਨੇ ਵਿਦੇਸ਼ ਦਾ ਵਰਕ ਪਰਮਿਟ ਲਾਉਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਕੁਲਦੀਪ ਕੌਰ ਵਾਸੀ ਭੁੱਚੋ ਨੇ ਈ. ਓ. ਵਿੰਗ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਕੰਸਲਟੈਂਸੀ ਦੇ ਮਾਲਕ ਗੁਰਪਾਲ ਸਿੰਘ ਤੇ ਉਸਦੇ ਮੈਨੇਜਰ ਸੰਦੀਪ ਕੁਮਾਰ ਕੋਲ ਮਲੇਸ਼ੀਆ ਦਾ ਵਰਕ ਪਰਮਟ ਲਾਉਣ ਲਈ ਅਪਲਾਈ ਕੀਤਾ ਸੀ।
ਮੁਲਜ਼ਮਾਂ ਨੇ ਵਰਕ ਪਰਮਿਟ ਲਾਉਣ ਲਈ 1,80,000 ਹਜ਼ਾਰ ਰੁਪਏ ’ਚ ਗੱਲਬਾਤ ਤੈਅ ਹੋਈ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨਾਲ ਧੋਖਾਦੇਹੀ ਕਰਕੇ ਉਸ ਨੂੰ ਟੂਰਿਸਟ ਵੀਜੇ ’ਤੇ ਮਲੇਸ਼ੀਆ ਭੇਜ ਦਿੱਤਾ। ਮਲੇਸ਼ੀਆ ’ਚ ਕੁਝ ਸਮਾਂ ਰਹਿਣ ਤੋਂ ਬਾਅਦ ਉਸ ਨੂੰ ਉਕਤ ਠੱਗੀ ਦਾ ਪਤਾ ਲੱਗਿਆ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਮੁਲਜ਼ਮਾਂ ਨੇ ਉਸ ਨਾਲ ਧੋਖਾਦੇਹੀ ਕੀਤੀ ਹੈ। ਸਿਵਲ ਲਾਈਨ ਪੁਲਸ ਨੇ ਪੀਡ਼ਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਖਿਲਾਫ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਿਸਾਨਾਂ ਨੇ ਸੀ. ਸੀ. ਆਈ. ਦਫਤਰ ਦਾ ਕੀਤਾ ਘਿਰਾਓ
NEXT STORY