ਚੰਡੀਗੜ੍ਹ (ਨਵਿੰਦਰ) : ਕੁਵੈਤ ਤੇ ਇਰਾਕ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਸੈਕਟਰ-22 ਸਥਿਤ ਗੋਲਡਨ ਓਵਰਸੀਜ਼ ਇਮੀਗ੍ਰੇਸ਼ਨ ਕੰਪਨੀ ਨੇ ਪੰਜਾਬ ਦੇ 2 ਨੌਜਵਾਨਾਂ ਨਾਲ ਲੱਖਾਂ ਦੀ ਧੋਖਾਧੜੀ ਕਰ ਲਈ। ਸੈਕਟਰ-17 ਥਾਣਾ ਪੁਲਸ ਨੇ ਜੈਕਰਨ ਜੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਲੇਰਕੋਟਲਾ ਦੇ ਪਿੰਡ ਭੱਟੀਆਂ ਖੁਰਦ ਦੇ ਬਘੇਲ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਕਿ ਨੌਕਰੀ ਲਈ ਕੁਵੈਤ ਜਾਣਾ ਸੀ। ਵਰਕ ਵੀਜ਼ਾ ਲਗਵਾਉਣ ਵਾਲੀ ਸੈਕਟਰ-22 ਸਥਿਤ ਗੋਲਡਨ ਓਵਰਸੀਜ਼ ਇਮੀਗ੍ਰੇਸ਼ਨ ਦੇ ਮਾਲਕ ਜੈਕਰਨ ਜੋਸ਼ੀ ਨੂੰ ਮਿਲਿਆ। 1 ਜੂਨ ਨੂੰ ਜੋਸ਼ੀ ਦੇ ਖ਼ਾਤੇ ’ਚ 80 ਹਜ਼ਾਰ ਰੁਪਏ ਜਮ੍ਹਾਂ ਕਰਵਾਏ।
ਇਸ ਤੋਂ ਬਾਅਦ 15 ਹਜ਼ਾਰ ਰੁਪਏ ਇੰਸ਼ੋਰੈਂਸ ਲਈ ਦਿੱਤੇ। ਫਿਰ ਵੀ ਵੀਜ਼ਾ ਨਹੀਂ ਲਗਵਾਇਆ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਮੁਕੇਰੀਆਂ ਵਾਸੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਵਰਕ ਵੀਜ਼ਾ ਲਗਵਾਉਣ ਲਈ 10 ਮਈ ਨੂੰ ਉਕਤ ਕੰਪਨੀ ’ਚ ਗਿਆ ਸੀ। ਉੱਥੇ ਜੈਕਰਨ ਜੋਸ਼ੀ ਨੂੰ ਇਕ ਲੱਖ ਸੱਤ ਹਜ਼ਾਰ ਰੁਪਏ ਦਿੱਤੇ। ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ 17 ਥਾਣਾ ਪੁਲਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ।
ਚਰਨਜੀਤ ਸਿੰਘ ਚੰਨੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ
NEXT STORY