ਲੁਧਿਆਣਾ (ਰਾਜ) : ਜੋਧੇਵਾਲ ਦੇ ਇਲਾਕੇ ਵਿਚ ਇਕ 13 ਸਾਲ ਦੀ ਬੱਚੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਮਾਂ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਬੱਚੀ ਡਿਪ੍ਰੈਸ਼ਨ ਵਿਚ ਚਲੀ ਗਈ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਮ੍ਰਿਤਕ ਬੱਚੀ ਦੀ ਪਛਾਣ ਸ਼ੀਤਲ ਵਜੋਂ ਹੋਈ ਹੈ, ਜੋ ਕਿ ਦੀਪ ਵਿਹਾਰ ਦੀ ਰਹਿਣ ਵਾਲੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜੀ ਹੈ। ਜਾਣਕਾਰੀ ਮੁਤਾਬਕ ਸ਼ੀਤਲ ਆਪਣੇ ਪਿਤਾ ਅਤੇ ਭਰਾ ਨਾਲ ਰਹਿੰਦੀ ਸੀ ਅਤੇ ਅੱਠਵੀਂ ਕਲਾਸ ਵਿਚ ਪੜ੍ਹਦੀ ਸੀ। ਉਸ ਦੀ ਮਾਂ ਦੀ 7 ਮਹੀਨੇ ਪਹਿਲਾਂ ਬੀਮਾਰੀ ਨਾਲ ਮੌਤ ਹੋ ਗਈ ਸੀ। ਮਾਂ ਦੀ ਮੌਤ ਤੋਂ ਬਾਅਦ ਉਸ ਨੂੰ ਕਾਫੀ ਸਦਮਾ ਲੱਗਾ ਅਤੇ ਡਿਪ੍ਰੈਸ਼ਨ ਵਿਚ ਚਲੀ ਗਈ।
ਇਹ ਵੀ ਪੜ੍ਹੋ : ਨੌਜਵਾਨ ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਥਾਣੇਦਾਰ ਪਿਤਾ ਨੇ ਗੋਲ਼ੀ ਮਾਰ ਕੇ ਕਰ ਲਈ ਖ਼ੁਦਕੁਸ਼ੀ
ਬੀਤੇ ਦਿਨੀਂ ਜਦੋਂ ਸ਼ੀਤਲ ਦਾ ਪਿਤਾ ਕੰਮ ’ਤੇ ਗਿਆ ਹੋਇਆ ਸੀ ਤਾਂ ਉਸ ਨੇ ਆਪਣੇ ਭਰਾ ਨੂੰ ਮਾਰਕੀਟ ਤੋਂ ਸਬਜ਼ੀ ਲੈਣ ਲਈ ਭੇਜ ਦਿੱਤਾ। ਕੁਝ ਦੇਰ ਬਾਅਦ ਜਦ ਉਸ ਦਾ ਭਰਾ ਸਬਜ਼ੀ ਲੈ ਕੇ ਘਰ ਪੁੱਜਾ ਤਾਂ ਕਮਰੇ ’ਚ ਸ਼ੀਤਲ ਦੀ ਲਾਸ਼ ਲਟਕ ਰਹੀ ਸੀ। ਇਸ ਤੋਂ ਬਾਅਦ ਉਸ ਨੇ ਸੂਚਨਾ ਪਿਤਾ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਨਦੀਪ ਸਿੰਘ ਸਿੱਧੂ SSP ਤੇ ਜਤਿੰਦਰਾ ਜੋਰਵਾਲ ਡਿਪਟੀ ਕਮਿਸ਼ਨਰ ਸੰਗਰੂਰ ਵਿਖੇ ਸੰਭਾਲਣਗੇ ਅਹੁਦਾ
NEXT STORY