ਲੁਧਿਆਣਾ (ਗੌਤਮ) : ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੀਆਂ ਟੀਮਾਂ ਨੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰਦੇ ਹੋਏ ਲਾਵਾਰਿਸ ਹਾਲਤ ’ਚ ਘੁੰਮ ਰਹੀਆਂ 2 ਨਾਬਾਲਿਗ ਭੈਣਾਂ ਨੂੰ ਹਿਰਾਸਤ ਵਿਚ ਲੈ ਲਿਆ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਪੁਲਸ ਨੇ ਬੱਚਿਆਂ ਨੂੰ ਸੀ. ਡਬਲਯੂ. ਸੀ. ਦੇ ਹਵਾਲੇ ਕਰ ਦਿੱਤਾ। ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਜੀ. ਆਰ. ਪੀ. ਦੇ ਏ. ਐੱਸ. ਆਈ. ਪੁਰਸ਼ੋਤਮ ਕੁਮਾਰ, ਜਸਪਾਲ ਸਿੰਘ, ਆਰ. ਪੀ. ਐੱਫ. ਦੇ ਵਿਨੋਦ ਕੁਮਾਰ, ਅਸ਼ੋਕ ਕੁਮਾਰ, ਕਮਲਜੀਤ ਕੌਰ ਅਤੇ ਗਗਨਦੀਪ ਸਿੰਘ ਰੇਲਵੇ ਸਟੇਸ਼ਨ ’ਤੇ ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਰੇਲਵੇ ਸਟੇਸ਼ਨ ’ਤੇ ਟਿਕਟ ਘਰ ਨੇੜੇ 2 ਬੱਚੀਆਂ ਲਾਵਾਰਿਸ ਹਾਲਤ ’ਚ ਮਿਲੀਆਂ।
ਇਹ ਵੀ ਪੜ੍ਹੋ : ਯੁੱਧ ਨਸ਼ਿਆਂ ਵਿਰੁੱਧ: ਦੋ ਦਿਨ ਪਹਿਲਾਂ ਜੇਲ੍ਹ ਤੋਂ ਆਏ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
ਜਦੋਂ ਉਨ੍ਹਾਂ ਨੇ ਬੱਚੀਆਂ ਨੂੰ ਫੜ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਦੀ ਉਮਰ 11 ਸਾਲ ਅਤੇ ਦੂਜੀ ਦੀ ਉਮਰ 9 ਸਾਲ ਦੀ ਹੈ, ਜੋ ਕਿ ਬਿਹਾਰ ਦੇ ਮਹਾਨਪੁਰ ਦੀਆਂ ਰਹਿਣ ਵਾਲੀਆਂ ਹਨ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਚਾਚਾ ਤਾਜਪੁਰ ਰੋਡ ’ਤੇ ਰਹਿੰਦਾ ਹੈ। ਉਹ ਉਨ੍ਹਾਂ ਨੂੰ ਪਿੰਡ ਤੋਂ ਮਜ਼ਦੂਰੀ ਕਰਵਾਉਣ ਲਈ ਲਿਆਇਆ ਸੀ। ਉਨ੍ਹਾਂ ਦੱਸਿਆ ਕਿ ਚਾਚਾ ਉਨ੍ਹਾਂ ਨੂੰ ਮਜ਼ਦੂਰੀ ਕਰਵਾਉਣ ਲਈ ਮਜਬੂਰ ਕਰਦਾ ਸੀ ਅਤੇ ਉਨ੍ਹਾਂ ਨੂੰ ਤੰਗ ਕਰਦਾ ਸੀ, ਜਦੋਂਕਿ ਉਹ ਇਸ ਦਾ ਵਿਰੋਧ ਕਰਦੀਆਂ ਸਨ। ਤੰਗ ਆ ਕੇ ਉਹ ਆਲੇ-ਦੁਆਲੇ ਪੁੱਛ-ਪੜਤਾਲ ਕਰ ਕੇ ਰੇਲਵੇ ਸਟੇਸ਼ਨ ਪਹੁੰਚੀਆਂ ਤਾਂ ਜੋ ਉਹ ਘਰ ਵਾਪਸ ਜਾ ਸਕਣ ਪਰ ਉਨ੍ਹਾਂ ਨੂੰ ਨਾ ਤਾਂ ਆਪਣੇ ਘਰ ਦਾ ਪਤਾ ਹੈ ਅਤੇ ਨਾ ਹੀ ਆਪਣੇ ਚਾਚੇ ਦੇ ਘਰ ਦਾ।
ਲੜਕੀਆਂ ਦੀ ਲੰਬੇ ਸਮੇਂ ਤੱਕ ਕੌਂਸਲਿੰਗ ਕਰ ਕੇ ਉਨ੍ਹਾਂ ਤੋਂ ਉਨ੍ਹਾਂ ਦੇ ਚਾਚੇ ਅਤੇ ਉਨ੍ਹਾਂ ਦੇ ਘਰ ਦਾ ਪਤਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੱਸ ਨਹੀਂ ਸਕੀਆਂ। ਅਧਿਕਾਰੀਆਂ ਨੇ ਕਿਹਾ ਕਿ ਲੜਕੀਆਂ ਨੂੰ ਅਗਲੀ ਕਾਰਵਾਈ ਲਈ ਸੀ. ਡਬਲਯੂ. ਸੀ. ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਹੋਵੇਗਾ ਵੱਡਾ ਫ਼ੈਸਲਾ! CM ਮਾਨ ਨੇ ਸੱਦ ਲਈ ਕੈਬਨਿਟ ਮੀਟਿੰਗ
NEXT STORY