ਨਾਭਾ (ਰਾਹੁਲ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਫ਼ਤਹਿ ਦਾ ਨਾਅਰਾ ਮਾਰਿਆ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਿਆ ਜਾ ਸਕੇ, ਜਿਸ ਦੇ ਤਹਿਤ ਨਾਭਾ ਵਿਖੇ ਜੀ. ਓ. ਜੀ. ਵੱਲੋਂ ਮਿਸ਼ਨ ਫਤਹਿ ਦੇ ਤਹਿਤ ਮੋਟਰਸਾਈਕਲ ਰੈਲੀ ਕੱਢੀ ਗਈ, ਜਿਸ ਨੂੰ ਹਰੀ ਝੰਡੀ ਨਾਭਾ ਦੇ ਐਸ. ਡੀ. ਐਮ. ਕਾਲਾ ਰਾਮ ਕਾਂਸਲ ਵੱਲੋਂ ਦਿੱਤੀ ਗਈ। ਇਹ ਰੈਲੀ ਨਾਭਾ ਤੋਂ ਹੁੰਦੀ ਹੋਈ ਨਾਭਾ ਦੀ ਸਬ ਤਹਿਸੀਲ ਭਾਦਸੋਂ ਵਿਖੇ ਖਤਮ ਹੋਈ।
ਇਸ ਮੌਕੇ 'ਤੇ ਜੀ. ਓ. ਜੀ. ਦੇ ਕਰਨਲ ਜੰਗ ਬਹਾਦਰ ਸਿੰਘ ਨੇ ਕਿਹਾ ਕਿ ਜੋ ਸਾਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਿਊਟੀ ਸੌਂਪੀ ਗਈ ਹੈ, ਅਸੀਂ ਬਾਖੂਬੀ ਨਿਭਾ ਰਹੇ ਹਾਂ ਅਤੇ ਫਤਹਿ ਮਿਸ਼ਨ ਦੇ ਤਹਿਤ ਅਸੀਂ ਲੋਕਾਂ ਨੂੰ ਘਰ-ਘਰ ਜਾਗਰੂਕ ਰਹੇ ਹਾਂ, ਇਸ ਦੇ ਤਹਿਤ ਹੀ ਮੋਟਰਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹ ਇਸ ਮਹਾਮਾਰੀ ਦੌਰਾਨ ਆਪਣਾ ਧਿਆਨ ਰੱਖਣ ਅਤੇ ਲੋਕ ਘਰੋਂ ਬਾਹਰ ਨਾ ਨਿਕਲਣ, ਵਾਰ-ਵਾਰ ਹੱਥ ਧੋਣ, ਮਾਸਕ ਪਾ ਕੇ ਰੱਖਣ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨ। ਇਸ ਮੌਕੇ 'ਤੇ ਨਾਭਾ ਦੇ ਐੱਸ. ਡੀ. ਐੱਮ. ਕਾਲਾ ਰਾਮ ਕਾਂਸਲ ਨੇ ਕਿਹਾ ਕਿ ਇਸ ਰੈਲੀ ਨਾਲ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੇ ਦੌਰਾਨ ਸੇਧ ਮਿਲੇਗੀ ਅਤੇ ਲੋਕ ਹੁਣ ਕਾਫੀ ਜਾਗਰੂਕ ਹੋ ਚੁੱਕੇ ਹਨ ਅਤੇ ਇਸ ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ।
ਨਾਭਾ ਸਕਿਓਰਟੀ ਜੇਲ ਦੇ ਹਵਾਲਾਤੀਆਂ ਤੋਂ 7 ਮੋਬਾਇਲ ਬਰਾਮਦ
NEXT STORY