ਲੁਧਿਆਣਾ (ਸਲੂਜਾ)- ਤਾਜਪੁਰ ਰੋਡ ਸਥਿਤ ਸਰਕਾਰੀ ਸਕੂਲ ਸਾਹਮਣੇ ਰੋਡ ਹਾਦਸੇ ਵਿਚ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਅੱਜ ਉਸ ਸਮੇਂ ਦਰਦਨਾਕ ਮੌਤ ਹੋ ਗਈ। ਜਦ ਉਹ ਇਕ ਤੇਜ਼ ਰਫਤਾਰ ਟਿੱਪਰ ਦੀ ਲਪੇਟ ਵਿਚ ਆ ਗਿਆ। ਜਾਣਕਾਰੀ ਅਨੁਸਾਰ ਟਿੱਬਾ ਰੋਡ ਦੇ ਇਕਬਾਲ ਨਗਰ ਵਿਚ ਮੋਬਾਈਲ ਸ਼ਾਪ ਚਲਾਉਂਦਾ ਸੀ। ਉਹ ਦੁਕਾਨ ਦਾ ਸਾਮਾਨ ਲੈਣ ਲਈ ਹੀ ਮੋਟਰਸਾਈਕਲ 'ਤੇ ਬਾਜ਼ਾਰ ਵੱਲ ਨਿਕਲਿਆ ਸੀ ਕਿ ਰਸਤੇ ਵਿਚ ਟਿੱਪਰ ਨੇ ਫੇਟ ਮਾਰ ਦਿੱਤੀ, ਜਿਸ ਨਾਲ ਓਂਕਾਰ ਸਿੰਘ ਸੜਕ 'ਤੇ ਡਿੱਗ ਪਿਆ ਅਤੇ ਟਿੱਪਰ ਦਾ ਪਿਛਲਾ ਟਾਇਰ ਉਸਦੇ ਸਿਰ ਨੂੰ ਕੁਚਲਦਾ ਹੋਇਆ ਗੁਜ਼ਰ ਗਿਆ। ਓਂਕਾਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਟਿਪਰ ਚਾਲਕ ਟਿਪਰ ਨੂੰ ਛੱਡ ਭੱਜ ਨਿਕਲਿਆ। ਰਾਹਗੀਰਾਂ ਨੇ ਟਿਪਰ ਚਾਲਕ ਦਾ ਪਿਛਾ ਕਰਨ ਦੇ ਬਾਅਦ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਰੋਸ ਵਿਚ ਆਏ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਇਕ ਨਹੀਂ ਦੋ ਵਿਅਕਤੀ ਬੈਠੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਡਵੀਜ਼ਨ ਨੰ. 7 ਦੀ ਪੁਲਸ ਨੇ ਘਟਨਾ ਸਥਾਨ 'ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਪੋਸਟਮਾਟਰਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਟਿਪਰ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਬਣਦੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਟਿੱਪਰ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਨਸ਼ੇ ਦੀ ਪੂਰਤੀ ਨਾ ਹੋਣ 'ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY