ਦੋਦਾ/ਸ੍ਰੀ ਮੁਕਤਸਰ ਸਾਹਿਬ, (ਲਖਵੀਰ ਸ਼ਰਮਾ, ਪਵਨ ਤਨੇਜਾ)- ਇਥੋਂ ਥੋੜੀ ਦੂਰ ਪਿੰਡ ਭਲਾਈਆਣਾ ਨੇੜੇ ਤੇਲ ਟੈਂਕਰ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਫੇਟ ਮਾਰ ਦੇਣ ਕਾਰਨ ਪਲਟੀਨਾ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਕੋਟਭਾਈ ਦੇ ਏ. ਐੱਸ. ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮਿੱਠੂ ਸਿੰਘ (65) ਪੁੱਤਰ ਭਾਗ ਸਿੰਘ ਵਾਸੀ ਚੋਟੀਆਂ ਵਜੋਂ ਹੋਈ ਹੈ, ਜੋ ਪਿੰਡ ਭਲਾਈਆਣਾ ਤੋਂ ਘਰ ਦੀ ਵਰਤੋਂ ਲਈ ਸਮਾਨ ਲੈ ਕੇ ਆਪਣੇ ਬਜਾਜ ਪਲਟੀਨਾ ਮੋਟਰਸਾਈਕਲ ’ਤੇ ਵਾਪਸ ਪਿੰਡ ਚੋਟੀਆਂ ਜਾ ਰਿਹਾ ਸੀ, ਇਸ ਦੌਰਾਨ ਰਸਤੇ ’ਚ ਤੇਲ ਟੈਂਕਰ ਨੰਬਰ ਪੀ.ਬੀ. 03 ਬੀ.ਏ. 6566 ਵੱਲੋਂ ਫੇਟ ਮਾਰਨ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪੁਲਸ ਵੱਲੋਂ ਤੇਲ ਟੈਂਕਰ ਨੂੰ ਆਪਣੇ ਕਬਜੇ ’ਚ ਲੈ ਲਿਆ, ਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪਛਾਣ ਤਰਸੇਮ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਚੋਟੀਆਂ ਵਜੋਂ ਹੋਈ ਹੈ। ਕੋਟਭਾਈ ਪੁਲਸ ਵੱਲੋਂ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਭੇਜ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ।
ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 507 ਨਵੇਂ ਮਾਮਲੇ ਆਏ ਸਾਹਮਣੇ, 22 ਦੀ ਮੌਤ
NEXT STORY