ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਬੇਸ਼ੱਕ ਅੱਜ ਸਿਆਸੀ ਪਾਰੀ ਖੇਡ ਰਹੇ ਹਨ ਪਰ ਉਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਜਗ ਬਾਣੀ ਨਾਲ ਗੱਲ ਕਰਦਿਆਂ ਕਾਕਾ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਵੀ ਖੇਤੀ ਦਾ ਸ਼ੌਕ ਹੈ ਅਤੇ ਉਹ 150 ਏਕੜ ਦੀ ਖੇਤੀ ਕਰਦੇ ਹਨ। ਉਹ ਦਫ਼ਤਰ ਨਾਲੋਂ ਖੇਤ 'ਚ ਟਾਹਲੀ ਹੇਠ ਮੰਜਾ ਡਾਹ ਕੇ ਬੈਠਣਾ ਪਸੰਦ ਕਰਦੇ ਹਨ।
ਸਿਆਸੀ ਸਫ਼ਰ ਦੀ ਸ਼ੁਰੂਆਤ ਦੀ ਗੱਲ ਕਰਦਿਆਂ ਕਾਕਾ ਬਰਾੜ ਨੇ ਦੱਸਿਆ ਕਿ ਕੁਝ ਦੋਸਤ ਇਕੱਠੇ ਹੋ ਕੇ ਉਨ੍ਹਾਂ ਕੋਲ ਆਏ ਅਤੇ ਨਿਗਰ ਨਿਗਮ ਚੋਣਾਂ ਲੜਨ ਦੀ ਅਪੀਲ ਕੀਤੀ। ਇਥੋਂ ਹੀ ਸਿਆਸੀ ਸਫ਼ਰ ਸ਼ੁਰੂ ਹੋਇਆ। ਦੱਸਣਯੋਗ ਹੈ ਕਿ ਕਾਕਾ ਬਰਾੜ 10 ਸਾਲ ਨਿਗਮ ਨਿਗਮ ਦੇ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਵਜੋਂ ਵਿਧਾਇਕ ਦੀ ਚੋਣ ਵੀ ਲੜ ਲੜ ਚੁੱਕੇ ਹਨ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਪਿੰਡ ਗੁਲਾਹੜ ਦੀ ਪੰਚਾਇਤ ਨੇ ਲਿਆ ਵੱਡਾ ਅਹਿਦ
ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਅਕਾਲੀ-ਕਾਂਗਰਸ ਦੀਆਂ ਨੀਤੀਆਂ ਤੋਂ ਉਹ ਸੰਤੁਸ਼ਟ ਨਹੀਂ ਸਨ ਕਿਉਂਕਿ ਇਨ੍ਹਾਂ ਪਾਰਟੀਆਂ ਦੀਆਂ ਨੀਤੀਆਂ ਲੋਕ ਮਾਰੂ ਸਨ। ਕੁਝ ਦੋਸਤਾਂ ਨੇ ਅਤੇ ਖ਼ਾਸ ਕਰ ਭੈਣ ਤੇ ਜੀਜਾ ਜੀ ਨੇ ਮੈਨੂੰ ਆਮ ਆਦਮੀ ਪਾਰਟੀ 'ਚ ਜਾਣ ਦੀ ਸਲਾਹ ਦਿੱਤੀ। ਕਾਕਾ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਜੀਜਾ ਜੀ ਇੰਗਲੈਂਡ ਵਿੱਚ ਰਹਿੰਦੇ ਹਨ ਅਤੇ ਉਥੋਂ ਦੇ ਸਾਫ਼-ਸੁਥਰੇ ਸਿਸਟਮ ਨੂੰ ਪਸੰਦ ਕਰਦੇ ਹਨ। ਉਨ੍ਹਾਂ ਨੇ ਅੰਨਾ ਹਜ਼ਾਰੇ ਦੀ ਲਹਿਰ ਵਿੱਚ ਵੀ ਸ਼ਿਰਕਤ ਕੀਤੀ ਸੀ। ਉਨ੍ਹਾਂ ਦੇ ਕਹਿਣ 'ਤੇ ਹੀ 'ਆਪ' ਵਿੱਚ ਸ਼ਾਮਲ ਹੋਣ ਦਾ ਸਬੱਬ ਬਣਿਆ।
ਇਹ ਵੀ ਪੜ੍ਹੋ : ਮੀਂਹ ਨਾਲ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਲੈਣ ਦੂਜੇ ਦਿਨ ਵੀ ਧਰਨੇ 'ਤੇ ਡਟੇ ਕਿਸਾਨ
ਅੱਗੇ ਗੱਲ ਕਰਦਿਆਂ ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਜਦੋਂ ਲੁਧਿਆਣਾ 'ਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਆਫ਼ਿਸ ਖੋਲ੍ਹਿਆ ਸੀ ਤਾਂ ਉਨ੍ਹਾਂ ਦੀ ਭੈਣ-ਜੀਜਾ ਜੀ ਦੇ ਫਾਰਮ ਹਾਊਸ 'ਚ ਹੀ ਖੋਲ੍ਹਿਆ ਗਿਆ ਸੀ। ਉਥੋਂ ਹੀ ਆਮ ਆਦਮੀ ਪਾਰਟੀ ਨਾਲ ਆਉਣਾ-ਜਾਣਾ ਸ਼ੁਰੂ ਹੋ ਗਿਆ।
ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਮਾਪਿਆਂ ਬਾਰੇ ਗੱਲ ਕਰਦਿਆਂ ਕਾਕਾ ਬਰਾੜ ਭਾਵੁਕ ਹੋ ਗਏ। ਉਨ੍ਹਾਂ ਦੱਸਿਆ ਕਿ ਮਾਂ-ਪਿਓ ਦੀ ਮੌਤ ਉਨ੍ਹਾਂ ਦੇ ਹੱਥਾਂ ਵਿੱਚ ਹੋਈ ਸੀ। ਪਿਤਾ ਜੀ ਕੈਂਸਰ ਤੋਂ ਪੀੜਤ ਸਨ ਅਤੇ ਮਾਤਾ ਜੀ ਮਲੇਰੀਆ ਦੇ ਸ਼ਿਕਾਰ ਹੋ ਚੁੱਕੇ ਹਨ। ਬਦਕਿਸਮਤੀ ਇਹ ਸੀ ਕਿ ਮਾਤਾ ਜੀ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਸੀ। ਮੈਕਸ ਹਸਪਤਾਲ ਨੇ ਗ਼ਲਤ ਖ਼ੂਨ ਚੜ੍ਹਾ ਦਿੱਤਾ ਸੀ, ਜਿਸ ਕਾਰਨ ਮਾਂ ਰੱਬ ਨੂੰ ਪਿਆਰੇ ਹੋ ਗਏ ਸਨ।
ਇਹ ਵੀ ਪੜ੍ਹੋ : ਰਾਜ ਸਭਾ ਮੈਂਬਰਾਂ ਅਤੇ ਚਿਪ ਵਾਲੇ ਮੀਟਰਾਂ ਦੇ ਮਾਮਲੇ 'ਤੇ ਸੁਣੋ ਵਿਧਾਇਕ ਕਾਕਾ ਬਰਾੜ ਦਾ ਜਵਾਬ (ਵੀਡੀਓ)
ਘਰ ਦੇ ਮਾਹੌਲ ਬਾਰੇ ਗੱਲ ਕਰਦਿਆਂ ਕਾਕਾ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪੈਸਿਆਂ ਵਾਲੀ ਅਲਮਾਰੀ ਨੂੰ ਕਦੇ ਜਿੰਦਾ ਨਹੀਂ ਲੱਗਿਆ। ਪਰਿਵਾਰ ਦੇ ਜਿਸ ਮੈਂਬਰ ਨੂੰ ਜਿੰਨੇ ਪੈਸੇ ਚਾਹੀਦੇ ਹੁੰਦੇ ਉਹ ਦਾਦੀ ਮਾਂ ਨੂੰ ਦੱਸ ਕੇ ਲੈ ਜਾਂਦਾ। ਕਾਕਾ ਬਰਾੜ ਦੇ ਤਿੰਨ ਬੱਚੇ ਹਨ। ਵੱਡੀ ਧੀ ਦਿੱਲੀ ਪੜ੍ਹਦੀ ਹੈ, ਪੁੱਤਰ ਦੇਹਰਾਦੂਨ ਅਤੇ ਛੋਟੀ ਧੀ ਗਵਾਲੀਅਰ ਪੜ੍ਹਦੀ ਹੈ।
ਬੱਚਿਆਂ ਤੋਂ ਦੂਰ ਰਹਿਣ 'ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ, ਪੁੱਛਣ 'ਤੇ ਉਨ੍ਹਾਂ ਕਿਹਾ ਕਿ ਔਖਾ ਤਾਂ ਲੱਗਦਾ ਹੈ ਪਰ ਸਾਡੇ ਘਰ ਦਾ ਸ਼ੁਰੂ ਤੋਂ ਹੀ ਮਾਹੌਲ ਰਿਹਾ ਹੈ ਕਿ ਹਰ ਬੱਚੇ ਨੂੰ ਉੱਚ ਸਿੱਖਿਆ ਦਿੱਤੀ ਜਾਂਦੀ ਰਹੀ ਹੈ। ਇਸ ਕਰਕੇ ਮੇਰੇ ਤਾਇਆ ਜੀ ਨੇ ਮੇਰੀ ਵੱਡੀ ਧੀ ਨੂੰ ਬਿਨਾਂ ਪੁੱਛੇ ਹੀ ਸਕੂਲ ਦਾਖਲ ਕਰਵਾ ਦਿੱਤਾ ਸੀ ਅਤੇ ਮੇਰੇ ਪਿਤਾ ਜੀ ਨੇ ਮੇਰੇ ਪੁੱਤਰ ਨੂੰ। ਖੁਦ ਦੀ ਪੜ੍ਹਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਮੈਂ 10 ਜਮਾਤਾਂ ਹੀ ਪੜ੍ਹਿਆ ਹਾਂ ਕਿਉਂਕਿ ਪਿਤਾ ਜੀ ਖੇਤੀ ਨਹੀਂ ਕਰਦੇ ਸਨ ਤੇ ਸਾਰਾ ਕੰਮਕਾਰ ਮੈਨੂੰ ਸੰਭਾਲਣਾ ਪਿਆ ਸੀ।
ਇਹ ਵੀ ਪੜ੍ਹੋ : ਡਾ. ਵੇਰਕਾ ਦੇ ਦੋਸ਼ਾਂ ਤੋਂ ਬਾਅਦ ਸੁਨੀਲ ਜਾਖੜ ਨੇ ਦਿੱਤਾ ਸਪੱਸ਼ਟੀਕਰਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਧਾਇਕ ਬੈਂਸ ਵੱਲੋਂ ਅਗੇਤੀ ਜ਼ਮਾਨਤ ਪਟੀਸ਼ਨ ਦਾਇਰ, ਅਗਲੀ ਸੁਣਵਾਈ 8 ਅਪ੍ਰੈਲ ਨੂੰ
NEXT STORY